ਇਟਲੀ : ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹੈਵਨ ਰੱਤੂ

Wednesday, Dec 04, 2024 - 12:07 PM (IST)

ਰੋਮ (ਦਲਵੀਰ ਕੈਂਥ)- ਪਿਛਲੇ 2 ਦਹਾਕਿਆਂ ਤੋਂ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਦੁਨੀਆ ਭਰ ਵਿੱਚ ਬੁਲੰਦ ਕਰ ਰਹੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਸਭਾ ਵਿਆਨਾ (ਅਸਟਰੀਆ) ਸ਼ਹੀਦੀ ਅਸਥਾਨ 108 ਸ਼ਹੀਦ ਸੰਤ ਰਾਮਾਨੰਦ ਜੀਓ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਹੈਵਨ ਰੱਤੂ ਨੂੰ ਪ੍ਰਧਾਨ, ਪ੍ਰਿੰਸ ਸੋਢੀ ਨੂੰ ਉਪ-ਪ੍ਰਧਾਨ, ਗੁਰਮਿੰਦਰ ਭੌਰਾ ਨੂੰ ਜਨਰਲ ਸੈਕਟਰੀ ,ਅਵਤਾਰ ਚੰਦ ਨੂੰ ਵਿੱਤ ਸਕੱਤਰ, ਰਿੱਕੀ ਜੱਸਲ ਸਹਾਇਕ ਜਨਰਲ ਸਕੱਤਰ ਤੇ ਅਜੈ ਕੁਮਾਰ ਮਾਹੀ ਨੂੰ ਸਹਾਇਕ ਵਿੱਤ ਸਕੱਤਰ ਸੰਗਤ ਨੇ ਸਰਬਸੰਮਤੀ ਨਾਲ ਚੁਣਿਆ। 

PunjabKesari

ਜ਼ਿਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ 25 ਦਸੰਬਰ 2005 ਨੂੰ 108 ਸੰਤ ਨਿਰੰਜਣ ਤੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀਓ(ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਜਲੰਧਰ)ਵੱਲੋਂ ਕੀਤੀ ਗਈ ਸੀ ਤੇ ਹੁਣ 10 ਸਾਲਾਂ ਬਾਅਦ ਤੀਜੀ ਵਾਰ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤਾਂ ਨੇ ਸਰਬਸੰਮਤੀ ਨਾਲ ਕਰਕੇ ਨਵੇਂ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ 24 ਮਈ ਸੰਨ 2009 ਨੂੰ ਕੌਮ ਦੇ ਮਹਾਨ ਪ੍ਰਚਾਰਕ 108 ਸੰਤ ਨਿਰੰਜਣ ਦਾਸ ਤੇ 108 ਸੰਤ ਰਾਮਾਨੰਦ ਜੀਓ 'ਤੇ ਹਮਲਾ ਹੋਇਆ ਸੀ ਜਿਸ ਵਿੱਚ ਸੰਤ ਰਾਮਾਨੰਦ ਜੀਓ ਸ਼ਹੀਦ ਹੋ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਅਕਤੀ ਨੂੰ 188 ਮਹੀਨੇ ਦੀ ਸਜ਼ਾ, ਹੋਵੇਗਾ ਡਿਪੋਰਟ

ਸੰਤਾਂ ਦੀ ਸ਼ਹੀਦੀ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਲਈ ਤੀਰਥ ਅਸਥਾਨ ਬਣ ਗਿਆ ਹੈ ਤੇ ਸੰਤ ਦਾ ਸ਼ਹੀਦੀ ਸਮਾਗਮ ਇਸ ਅਸਥਾਨ 'ਤੇ ਵੱਡੇ ਪੱਧਰ ਤੇ ਹਰ ਸਾਲ 25 ਮਈ ਨੂੰ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਚੁਣੀ ਕਮੇਟੀ ਨੇ ਸਾਂਝੈ ਤੌਰ ਤੇ ਕਿਹਾ ਕਿ ਜਿਹੜੀ ਸੇਵਾ ਸੰਗਤ ਨੇ ਉਹਨਾਂ ਨੂੰ ਬਖ਼ਸੀ ਹੈ ਉਸ ਨੂੰ ਉਹ ਤਨ-ਦੇਹੀ ਨਾਲ ਨਿਭਾਉਣਗੇ। 25 ਦਸੰਬਰ 2024 ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਸਭਾ ਵਿਆਨਾ ਸ਼ਹੀਦੀ ਅਸਥਾਨ 108 ਸ਼ਹੀਦ ਸੰਤ ਰਾਮਾਨੰਦ ਜੀਓ ਦਾ 19ਵਾਂ ਸਥਾਪਨਾ ਦਿਵਸ ਸਮੂਹ ਸੰਗਤ ਵੱਲੋ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਭ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਆਓ ਸਾਰੇ ਰਲ-ਮਿਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਸੁਪਨ ਸ਼ਹਿਰ ਬੇਗਮਪੁਰਾ ਨੂੰ ਸਾਕਾਰ ਕਰੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News