20 ਸਾਲ ਬਾਅਦ ਖੁੱਲੇਗਾ ਬੰਦ ਹੋਟਲ, ਇਥੇ ਰਹਿੰਦੀਆਂ ਹਨ 13 ਆਤਮਾਵਾਂ (ਤਸਵੀਰਾਂ)

07/10/2019 5:37:44 PM

ਟੈਕਸਾਸ— ਤੁਹਾਨੂੰ ਅਸੀਂ ਟੈਕਸਾਸ ਦੇ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ, ਜੋ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਇਕ ਅਜਿਹਾ ਹੋਟਲ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਇਕ ਨਹੀਂ ਬਲਕਿ 13 ਆਤਮਾਵਾਂ ਰਹਿੰਦੀਆਂ ਹਨ। ਇਸ ਹੋਟਲ ਦੇ ਦੁਬਾਰਾ ਖੁੱਲਣ ਨਾਲ ਬਹੁਤੇ ਲੋਕ ਹੈਰਾਨ ਹਨ ਕਿਉਂਕਿ ਟੈਕਸਾਸ ਦੇ ਸੈਗਯੂਈਨ ਦੇ ਲੋਕ ਨਹੀਂ ਚਾਹੁੰਦੇ ਕਿ ਇਸ ਹੋਟਲ ਨੂੰ ਦੁਬਾਰਾ ਖੋਲਿਆ ਜਾਵੇ। 12 ਅਗਸਤ ਨੂੰ ਦੁਬਾਰਾ ਇਸ ਹੋਟਲ ਦੀ ਬੁਕਿੰਗ ਸ਼ੁਰੂ ਹੋਵੇਗੀ ਤੇ ਹੁਣ ਤੋਂ ਹੀ ਲੋਕ ਡਰੇ ਹੋਏ ਹਨ।

PunjabKesari

179 ਸਾਲ ਪੁਰਾਣਾ ਹੈ ਹੋਟਲ
ਟੈਕਸਾਸ ਦੇ ਸੈਗਯੂਈਨ 'ਚ ਹੋਟਲ ਮਗਨੋਲੀਆ ਹੈ ਤੇ ਇਸ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। 179 ਸਾਲ ਪੁਰਾਣੇ ਇਸ ਹੋਟਲ ਦੇ ਦੋ ਬੈੱਡਰੂਮਸ ਨੂੰ ਪੂਰੀ ਤਰ੍ਹਾਂ ਨਾਲ ਸਵੀਟ 'ਚ ਬਦਲ ਦਿੱਤਾ ਗਿਆ ਹੈ। ਹੋਟਲ ਦੇ ਲਈ ਪ੍ਰੀ-ਬੁਕਿੰਗ ਪੂਰੀ ਤਰ੍ਹਾਂ ਨਾਲ ਬੰਦ ਹੈ ਤੇ ਲੋਕਾਂ ਨੂੰ ਸਿਰਫ 'ਪਹਿਲਾਂ ਆਓ ਤੇ ਪਹਿਲਾਂ ਪਾਓ' ਦੇ ਆਧਾਰ 'ਤੇ ਸਟੇਅ ਦਿੱਤਾ ਜਾਵੇਗਾ। ਹੋਟਲ ਦੇ ਮਾਲਕ ਜਿਮ ਤੇ ਐਰਿਨ ਘੇਈਦੀ ਵਲੋਂ ਕਿਹਾ ਗਿਆ ਹੈ ਕਿ ਕਮਰੇ ਸੋਮਵਾਰ ਤੋਂ ਵੀਰਵਾਰ ਤੱਕ ਲਈ ਹੀ ਮਿਲਣਗੇ। ਇਸ ਦੇ ਨਾਲ ਹੀ ਸੈਲਾਨੀਆਂ ਲਈ ਹੋਟਲ ਵਲੋਂ ਟੂਰ ਦੀ ਵੀ ਵਿਵਸਥਾ ਕੀਤੀ ਜਾਵੇਗੀ।

PunjabKesari

13 ਸਾਲ ਦੀ ਬੱਚੀ ਦਾ ਵੀ ਭੂਤ
ਇਸ ਹੋਟਲ ਨੂੰ ਸੈਗਯੂਇਨ ਦੇ ਕੋ-ਫਾਉਂਡਰ ਜੇਮਸ ਕੈਂਪਬੈੱਲ ਨੇ ਤਿਆਰ ਕਰਵਾਇਆ ਸੀ। ਕੈਂਪਬੈੱਲ ਟੈਕਸਾਸ ਦੇ ਰੇਂਜਰ ਵੀ ਸਨ। ਹੋਟਲ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਪਿਆ ਹੈ। ਸਾਲ 2013 'ਚ ਇਸ ਨੂੰ ਰੈਨੋਵੇਟ ਕਰਵਾਇਆ ਗਿਆ ਸੀ। ਇਸੇ ਸਮੇਂ ਇਥੋਂ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਹੋਟਲ 'ਚ ਪੈਰਾਨਾਰਮਲ ਐਕਟੀਵਿਟੀਜ਼ ਹੁੰਦੀਆਂ ਹਨ। ਹੋਟਲ ਵਲੋਂ ਮਾਹਰਾਂ ਨਾਲ ਮਿਲ ਕੇ ਜਦੋਂ ਸੱਚਾਈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੁੱਲ 13 ਆਤਮਾਵਾਂ ਇਸ ਹੋਟਲ 'ਚ ਰਹਿੰਦੀਆਂ ਹਨ। ਇਨ੍ਹਾਂ ਆਤਮਾਵਾਂ 'ਚੋਂ ਇਕ ਆਤਮਾ ਉਸ 13 ਸਾਲ ਦੀ ਬੱਚੀ ਦੀ ਵੀ ਹੈ, ਜਿਸ ਦੀ ਸਾਲ 1875 'ਚ ਹੱਤਿਆ ਕਰ ਦਿੱਤੀ ਗਈ ਸੀ।

PunjabKesari

ਕਈ ਸਾਲਾਂ ਤੋਂ ਜਾਰੀ ਹੈ ਰਿਸਰਚ
ਹੋਟਲ ਕਈ ਸਾਲਾਂ ਤੋਂ ਪੈਰਾਨਾਰਮਲ ਐਕਟੀਵਿਟੀਜ਼ ਦੇ ਲਈ ਰਿਸਰਚ ਤੇ ਕੁਝ ਹੋਰ ਜਾਂਚਕਰਤਾਵਾਂ ਦਾ ਪਸੰਦੀਦਾ ਵਿਸ਼ਾ ਰਿਹਾ ਹੈ। ਕਈ ਟੀਵੀ ਸ਼ੋਅ ਵੀ ਹੋਟਲ 'ਤੇ ਬਣੇ ਹਨ, ਜਿਨ੍ਹਾਂ 'ਚ 'ਘੋਸਟ ਐਡਵੈਂਚਰਸ' ਤੇ ਡਿਸਕਵਰੀ ਚੈਨਲ ਦਾ 'ਵੈੱਨ ਘੋਸਟ ਅਟੈਕ' ਸਭ ਤੋਂ ਮਸ਼ਹੂਰ ਸੀ। ਟੈਕਸਾਸ ਦੇ ਲੋਕਾਂ ਦਾ ਮੰਨਣਾ ਹੈ ਕਿ ਕੈਂਪਬੈੱਲ ਦਾ ਭੂਤ ਵੀ ਇਸੇ ਹੋਟਲ 'ਚ ਰਹਿੰਦਾ ਹੈ। ਕੈਂਪਬੈੱਲ ਦੀ ਕੁਝ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਨੇੜੇ ਦੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੇ ਕੈਂਪਬੈੱਲ ਦੇ ਭੂਤ ਨੂੰ ਸਿਗਾਰ ਪੀਂਦੇ ਹੋਟਲ ਦੀ ਖਿੜਕੀ 'ਤੇ ਦੇਖਿਆ ਹੈ।

PunjabKesari

ਹੋਟਲ ਮਾਲਕਾਂ ਦੀ ਵਾਰਨਿੰਗ
ਜਿਮ ਤੇ ਐਰਿਨ ਦੇ ਮੁਤਾਬਕ ਦੋਵਾਂ ਸਵੀਟਸ 'ਚ ਦੋ ਬੈੱਡਰੂਮ, ਇਕ ਲਿਵਿੰਗ ਰੂਮ, ਇਕ ਨਾਨ-ਕੁਕਿੰਗ ਕਿਚਨ ਤੇ ਇਕ ਵਾਕ-ਇਨ ਸ਼ਾਵਰ ਦੇ ਨਾਲ ਬੈੱਡਰੂਮ ਦਿੱਤਾ ਗਿਆ ਹੈ। ਸਵੀਟ 'ਚ ਸਿਰਫ ਚਾਰ ਲੋਕਾਂ ਦੇ ਰੁਕਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਹੋਟਲ ਮਾਲਕਾਂ ਨੇ ਪਹਿਲਾਂ ਹੀ ਲੋਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਦਿਲ ਕਮਜ਼ੋਰ ਹੈ ਤਾਂ ਫਿਰ ਬੁਕਿੰਗ ਬਾਰੇ ਨਾ ਸੋਚੋ।


Baljit Singh

Content Editor

Related News