ਹੈਰੀ ਅਤੇ ਮੇਗਨ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦਾ ਕੀਤਾ ਦੌਰਾ

Sunday, Sep 26, 2021 - 01:23 PM (IST)

ਸੰਯੁਕਤ ਰਾਸ਼ਟਰ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਨੀਵਾਰ ਨੂੰ ਵਿਸ਼ਵ ਸੰਸਥਾ ਦੇ ਇੱਕ ਉੱਚ ਅਧਿਕਾਰੀ ਨਾਲ ਮੁਲਾਕਾਤ ਕੀਤੀ ਜਦੋਂਕਿ ਵਿਸ਼ਵ ਨੇਤਾ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਕੱਠੇ ਹੋਏ ਹਨ। ਜੋੜਾ ਡਿਪਟੀ ਸਕੱਤਰ ਅਮੀਨਾ ਮੁਹੰਮਦ ਨਾਲ ਗੱਲ ਕਰਨ ਲਈ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਆਇਆ ਸੀ। ਬਾਅਦ ਵਿਚ ਇਹ ਤਿੰਨੇ ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਗਲੋਬਲ ਸਿਟੀਜਨ ਲਾਈਵ ਸਮਾਰੋਹ ਵਿਚ ਦਿਸੇ। 

ਮੇਗਨ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਤੋਂ ਰਵਾਨਾ ਹੋਣ 'ਤੇ ਕਿਹਾ,''ਇਹ ਸ਼ਾਨਦਾਰ ਮੁਲਾਕਾਤ ਸੀ।'' ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੁਹੰਮਦ ਨੇ ਦੁਨੀਆ ਭਰ ਵਿਚ ਟੀਕਿਆਂ ਦੀ ਸਮਾਨ ਵੰਡ ਨੂੰ ਵਧਾਵਾ ਦੇਣ ਵਿਚ ਜੋੜੇ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਅਤੇ ਜਲਵਾਯੂ, ਔਰਤਾਂ ਦੇ ਆਰਥਿਕ ਮਜ਼ਬੂਤੀਕਰਨ, ਨੌਜਵਾਨਾਂ ਦੀ ਭਾਗੀਦਾਰੀ ਤੇ ਮਾਨਸਿਕ ਸਿਹਤ ਸਮੇਤ ਹੋਰ ਮਾਮਲਿਆਂ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਉਹਨਾਂ ਦੀ ਤਾਰੀਫ ਕੀਤੀ। ਸੰਯੁਕਤ ਰਾਸ਼ਟਰ ਦੀ ਸਾਲਾਨਾ ਮਹਾਸਭਾ ਵਿਚ ਵਿਸ਼ਵ ਨੇਤਾ ਇਕੱਠੇ ਹੋਏ ਹਨ ਭਾਵੇਂਕਿ ਸ਼ਾਹੀ ਪਰਿਵਾਰ ਦੇ ਜੋੜੇ ਨੇ ਮਹਾਸਭਾ ਸੈਸ਼ਨ ਦੇ ਸੰਬੋਧਨਾਂ ਵਿਚ ਹਿੱਸਾ ਨਹੀਂ ਲਿਆ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਵੱਡਾ ਐਲਾਨ, ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ 'ਚ ਹੋਵੇਗੀ ਤਬਦੀਲੀ

ਮੇਗਨ ਕਈ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਦੀ ਮਹਿਲਾ ਏਜੰਸੀ ਨਾਲ ਜੁੜੀ ਰਹੀ ਸੀ। ਹੈਰੀ 2010 ਵਿਚ ਨਿਊਯਾਰਕ ਵਿਚ ਯੂਨੀਸੈੱਫ ਦੇ ਦਫਤਰ ਗਏ ਸਨ। ਹੈਰੀ ਅਤੇ ਮੇਗਨ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਨਿਊਯਾਰਕ ਦੇ ਇਕ ਸਕੂਲ, ਵਿਸ਼ਵ ਵਪਾਰ ਕੇਂਦਰ ਦੇ ਇਕ ਟਾਵਰ ਅਤੇ 11 ਸਤੰਬਰ, 2001 ਵਿਚ ਹੋਏ ਅੱਤਵਾਦੀ ਹਮਲਿਆਂ ਨਾਲ ਸਬੰਧਤ ਇਕ ਮਿਊਜ਼ੀਅਮ ਗਏ ਸਨ।


Vandana

Content Editor

Related News