ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦਾ ਗੋਰੇ ਨੇ ਸਿਰ 'ਚ ਰਾਡ ਮਾਰ ਕੀਤਾ ਕਤਲ

Wednesday, Mar 02, 2022 - 01:38 PM (IST)

ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦਾ ਗੋਰੇ ਨੇ ਸਿਰ 'ਚ ਰਾਡ ਮਾਰ ਕੀਤਾ ਕਤਲ

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ) : ਕੈਨੇਡਾ 'ਚ ਗੋਰੇ ਮੂਲ ਦੇ ਵਿਅਕਤੀ ਵੱਲੋਂ 24 ਸਾਲਾ ਪੰਜਾਬਣ ਕੁੜੀ ਹਰਮਨਦੀਪ ਕੌਰ ਦਾ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਰਮਨਦੀਪ ਨੂੰ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਹਸਪਤਾਲ 'ਚ ਜੇਰੇ ਇਲਾਜ ਮੌਤ ਹੋ ਗਈ। ਹਰਮਨਦੀਪ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

ਦੱਸਿਆ ਜਾ ਰਿਹਾ ਹੈ ਕਿ ਹਰਮਨਦੀਪ 3 ਕੁ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਈ ਸੀ। ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਓਕਾਨਾਗਨ ਵਿਖੇ ਇਕ ਕੰਪਨੀ 'ਚ ਸਕਿਊਰਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਨੌਕਰੀ ਦੌਰਾਨ ਉੱਥੇ ਕੰਮ ਕਰਦੇ ਗੋਰੇ ਨੇ ਉਸ ਦੇ ਸਿਰ 'ਚ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।  ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਹਸਪਤਾਲ ਵਿਚ ਹੀ ਹੈ। ਉਸ ਉੁੱਤੇ ਕਤਲ ਦੇ ਦੋਸ਼ ਲੱਗ ਸਕਦੇ ਹਨ। ਇਸ ਦੁੱਖਦਾਈ ਮੌਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ 'ਚ ਸੌਗ ਦੀ ਲਹਿਰ ਦੌੜ ਪਈ। 

ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਨੇ ਰੂਸੀ ਫ਼ੌਜਾਂ ਖ਼ਿਲਾਫ਼ ਚੁੱਕੀ ਬੰਦੂਕ! ਜਾਣੋ ਕੀ ਹੈ ਵਾਇਰਲ ਤਸਵੀਰ ਦੀ ਸਚਾਈ

 


author

cherry

Content Editor

Related News