ਹਰਲੀਨ ਕੌਰ ਨੇ ਫਿਰ ਚਮਕਾਇਆ ਪੰਜਾਬੀਆਂ ਦਾ ਨਾਂ, ਯੂ. ਕੇ. ਦੇ ਮਹਾਨ ਸਪੋਰਟਸ ਐਵਾਰਡ ਲਈ ਹੋਈ ਨਾਮਜ਼ਦ (ਦੇਖੋ ਤਸਵੀਰਾਂ)

02/16/2017 4:06:54 PM

ਲੰਡਨ— ਯੂ. ਕੇ. ਦੇ ਬਰੈਡਫੋਕਡ ਦੀ ਰਹਿਣ ਵਾਲੀ 18 ਸਾਲਾ ਹਰਲੀਨ ਕੌਰ ਨੇ ਇਕ ਵਾਰ ਫਿਰ ਵਿਦੇਸ਼ ਦੀ ਧਰਤੀ ''ਤੇ ਪੰਜਾਬੀਆਂ ਦਾ ਨਾਂ ਚਮਕਾਅ ਦਿੱਤਾ ਹੈ। ਉਸ ਨੂੰ ਯੂ. ਕੇ. ਦੇ ਮਹਾਨ ਸਪੋਰਟਸ ਐਵਾਰਡ ''ਬੈਡਜ਼ਾ'' ਲਈ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਬੈਡਜ਼ਾ ਐਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ ਅਤੇ ਇਕ ਪੰਜਾਬਣ ਦਾ ਇਸ ਐਵਾਰਡ ਲਈ ਨਾਮਜ਼ਦ ਹੋਣਾ ਮਾਣ ਵਾਲੀ ਗੱਲ ਹੈ। ਇਸ ਐਵਾਰਡ ਨੂੰ ਹਾਸਲ ਕਰਨ ਲਈ ਹਰਲੀਨ ਨੂੰ ਲੋਕਾਂ ਦੀਆਂ ਵੋਟਾਂ ਦੀ ਜ਼ਰੂਰਤ ਹੈ। ਤੁਸੀਂ ਹੇਠ ਲਿਖੇ ਲਿੰਕ ''ਤੇ ਹਰਲੀਨ ਨੂੰ ਵੋਟ ਪਾ ਸਕਦੇ ਹੋ।
http://bedsa.co.uk/vote/
ਜ਼ਿਕਰਯੋਗ ਹੈ ਕਿ ਹਰਲੀਨ ਕਿੱਕ ਬਾਕਸਿੰਗ ਵਿਚ ਨੈਸ਼ਨਲ ਚੈਂਪੀਅਨ ਅਤੇ ਬ੍ਰਿਟਿਸ਼ ਚੈਂਪੀਅਨ ਹੈ। ਉਹ ਕਿੱਕ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਵਿਚ ਦੋ ਵਾਰ ਇੰਗਲੈਂਡ ਦੀ ਅਗਵਾਈ ਕਰਕੇ ਚਾਂਦੀ ਦੇ ਤਗਮੇ ਜਿੱਤ ਚੁੱਕੀ ਹੈ। ਇੰਨਾਂ ਹੀ ਨਹੀਂ ਹਰਲੀਨ ਕਰਾਟਿਆਂ ਵਿਚ ''ਸੈਕੰਡ ਡੈਨ ਬਲੈਕ ਬੈਲਟ'' ਰਹਿ ਚੁੱਕੀ ਹੈ। ਬੀਤੇ ਸਾਲ ਹਰਲੀਨ ਖੇਡ ਵਰਗ ਵਿਚ ਏਸ਼ੀਅਨ ਐਵਾਰਡ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਬਣੀ ਸੀ। ਹੁਣ ਉਸ ਨੇ ਉਲੰਪਿਕ ਸਟਾਈਲ ਤਾਈਕਵਾਂਡੋ ਸ਼ੁਰੂ ਕੀਤੀ ਹੈ।

Kulvinder Mahi

News Editor

Related News