ਹਰੀਸ਼ ਪਾਰਵਥਨੇਨੀ ਸੰਯੁਕਤ ਰਾਸ਼ਟਰ ''ਚ ਭਾਰਤੀ ਰਾਜਦੂਤ ਨਿਯੁਕਤ
Thursday, Aug 15, 2024 - 11:40 AM (IST)
ਨਿਊਯਾਰਕ (ਰਾਜ ਗੋਗਨਾ)- ਸੰਯੁਕਤ ਰਾਸ਼ਟਰ ਵਿੱਚ ਭਾਰਤੀ ਰਾਜਦੂਤ ਹਰੀਸ਼ ਪਾਰਵਥਨੇਨੀ ਇੱਕ ਤੇਲਗੂ ਵਿਅਕਤੀ, ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਜਰਮਨੀ ਵਿੱਚ ਭਾਰਤੀ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਸੀ। ਸਰਕਾਰ ਦੁਆਰਾ ਨਿਊਯਾਰਕ ਵਿੱਚ ਯੂ.ਐਨ.ੳ ਵਿੱਚ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਖੁਲਾਸਾ ਕੇਂਦਰੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕੀਤਾ।
ਹਰੀਸ਼ ਪਾਰਵਥਨੇਨੀ 1990 ਬੈਚ ਦੇ ਆਈ.ਐਫ.ਐਸ ਦੇ ਅਧਿਕਾਰੀ ਹਨ। ਉਨ੍ਹਾਂ ਨੇ ਨਵੰਬਰ 2021 ਤੋਂ ਜਰਮਨੀ ਵਿੱਚ ਭਾਰਤੀ ਰਾਜਦੂਤ ਵਜੋਂ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਉਹ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ (ਆਰਥਿਕ ਮਾਮਲੇ) ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਇਸ ਸਮੇਂ ਦੌਰਾਨ ਭਾਰਤ ਨੇ ਕਈ ਦੇਸ਼ਾਂ ਨਾਲ ਦੁਵੱਲੇ ਸਮਝੌਤੇ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਸਿਆਰੋ, ਰਿਆਦ ਸਮੇਤ ਭਾਰਤ ਦੁਆਰਾ ਕੀਤੇ ਗਏ ਕਈ ਮਿਸ਼ਨਾਂ ਵਿੱਚ ਸੇਵਾ ਕੀਤੀ। ਭਾਰਤ ਦਾ ਪ੍ਰਤੀਨਿਧੀ ਫਲਸਤੀਨ ਦੇ ਗਾਜ਼ਾ ਸ਼ਹਿਰ ਗਿਆ, ਜਿੱਥੇ ਇਜ਼ਰਾਈਲ ਨਾਲ ਜੰਗ ਚੱਲ ਰਹੀ ਹੈ। ਉੱਥੇ ਉਸਨੇ ਸੰਯੁਕਤ ਰਾਸ਼ਟਰ ਮਾਨਵਤਾਵਾਦੀ ਸਹਾਇਤਾ ਪ੍ਰੋਗਰਾਮ ਦੀ ਨੀਤੀ ਵਿਸ਼ਲੇਸ਼ਣ ਯੂਨਿਟ ਦੇ ਮੁਖੀ ਵਜੋਂ ਵੀ ਸੇਵਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੇ ਨੇਪਾਲ ਨੇ ਭਾਰਤ ਨੂੰ 78ਵੇਂ ਸੁੰਤਤਰਤਾ ਦਿਵਸ 'ਤੇ ਦਿੱਤੀ ਵਧਾਈ
ਉਸ ਤੋਂ ਬਾਅਦ, ਉਸਨੇ ਵਿਦੇਸ਼ ਮੰਤਰਾਲੇ ਦੇ ਪੂਰਬੀ ਏਸ਼ੀਆ ਅਤੇ ਵਿਦੇਸ਼ੀ ਪ੍ਰਚਾਰ ਵਿਭਾਗਾਂ ਵਿੱਚ ਕੰਮ ਕੀਤਾ। 2007 ਤੋਂ ਉਹ ਪੰਜ ਸਾਲਾਂ ਲਈ ਭਾਰਤ ਦੇ ਉਪ ਰਾਸ਼ਟਰਪਤੀ ਦੇ ਓ.ਐਸ.ਡੀ. ਰਹੇ। ਬਾਅਦ ਵਿੱਚ 2012 ਤੋਂ 2016 ਤੱਕ ਉਨ੍ਹਾਂ ਨੇ ਅਮਰੀਕਾ ਦੇ ਹਿਊਸਟਨ ਵਿੱਚ 8 ਰਾਜਾਂ ਲਈ ਭਾਰਤ ਦੇ ਕੌਂਸਲ ਜਨਰਲ ਵਜੋਂ ਕੰਮ ਕੀਤਾ। 2016 ਤੋਂ 2019 ਤੱਕ, ਉਸਨੇ ਵੀਅਤਨਾਮ ਦੇ ਰਾਜਦੂਤ ਦੇ ਵਜੋਂ ਸੇਵਾ ਕੀਤੀ। ੳਸਮਾਨੀਆ ਵਿੱਚ ਇੰਜੀਨੀਅਰਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਹੈਦਰਾਬਾਦ, ਤੇਲੰਗਾਨਾ ਤੋਂ ਹਰੀਸ਼ ਨੇ ਓਸਮਾਨੀਆ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਸ ਨੇ ਸੋਨ ਤਗਮਾ ਵੀ ਜਿੱਤਿਆ। ਇਸ ਤੋਂ ਬਾਅਦ ਉਸਨੇ ਕੋਲਕਾਤਾ, ਬੰਗਾਲ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਪੜ੍ਹਾਈ ਕੀਤੀ। ਫਿਰ 1990 ਵਿੱਚ ਉਹ ਭਾਰਤੀ ਵਿਦੇਸ਼ ਸੇਵਾ ਲਈ ਚੁਣੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।