ਜਾਣੋ ਕੌਣ ਹੈ ਇਜ਼ਰਾਈਲ ਨੂੰ ਦਹਿਲਾਉਣ ਵਾਲਾ ਸੰਗਠਨ ਹਮਾਸ, ਜਿਸ ਨੇ ਦਾਗੇ 5000 ਰਾਕੇਟ

Saturday, Oct 07, 2023 - 06:28 PM (IST)

ਯੇਰੂਸ਼ਲਮ - ਯੂਕਰੇਨ ਅਤੇ ਰੂਸ ਵਿਚਾਲੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਸੀ ਕਿ ਮੱਧ ਪੂਰਬੀ 'ਚ ਇਕ ਵਾਰ ਫਿਰ ਜੰਗ ਦੀ ਸਥਿਤੀ ਪੈਦਾ ਹੋ ਗਈ ਹੈ। ਇਜ਼ਰਾਈਲ ਅਤੇ ਹਮਾਸ ਦੀ ਇਕ ਵਾਰ ਫਿਰ ਝੜਪ ਹੋ ਗਈ ਹੈ। ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਮਿਜ਼ਾਈਲ ਹਮਲਾ ਕੀਤਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਖ਼ਤਰਨਾਕ ਗੱਲ ਇਹ ਹੈ ਕਿ ਇਸ ਵਾਰ ਹਮਾਸ ਨੇ ਇਕ ਜਾਂ ਦੋ ਮਿਜ਼ਾਈਲਾਂ ਨਾਲ ਹਮਲਾ ਨਹੀਂ ਕੀਤਾ ਹੈ, ਸਗੋਂ ਇਜ਼ਰਾਈਲ 'ਤੇ 5000 ਰਾਕੇਟ ਦਾਗੇ ਹਨ। ਖਾਸ ਗੱਲ ਇਹ ਹੈ ਕਿ ਹਮਾਸ ਨੇ ਇਜ਼ਰਾਈਲ 'ਤੇ ਇਹ ਹਮਲਾ ਅਚਾਨਕ ਕੀਤਾ ਹੈ, ਜਿਸ ਲਈ ਉਹ ਤਿਆਰ ਨਹੀਂ ਸੀ। ਹਮਾਸ ਨੇ ਨਾ ਸਿਰਫ਼ ਹਵਾਈ ਹਮਲੇ ਕੀਤੇ ਹਨ ਸਗੋਂ ਜ਼ਮੀਨੀ ਘੁਸਪੈਠ ਵੀ ਕੀਤੀ ਹੈ। ਕੱਟੜਪੰਥੀ ਗਾਜ਼ਾ ਪੱਟੀ ਦੇ ਨਾਲ ਲੱਗਦੇ ਇਜ਼ਰਾਈਲੀ ਪਿੰਡਾਂ ਅਤੇ ਕਸਬਿਆਂ ਵਿੱਚ ਦਾਖ਼ਲ ਹੋਏ ਅਤੇ ਗੋਲੀਬਾਰੀ ਕੀਤੀ, ਜਿਸ 'ਚ ਬਹੁਤ ਸਾਰੇ ਇਜ਼ਰਾਈਲੀ ਨਾਗਰਿਕ ਅਤੇ ਸੈਨਿਕ ਮਾਰੇ ਗਏ।

ਇਹ ਵੀ ਪੜ੍ਹੋ- ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤਿਆਂ ਵਲੋਂ ਫਾਇਰਿੰਗ, ਗੈਂਗਸਟਰ ਹੈਰੀ ਦੇ ਨਾਂ 'ਤੇ ਕੀਤੀ ਜਾ ਰਹੀ ਫਿਰੌਤੀ ਦੀ ਮੰਗ

ਇਜ਼ਰਾਈਲ ਨੂੰ ਦਹਿਲਾਉਣ ਵਾਲਾ ਕੀ ਹੈ ਹਮਾਸ 

ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਦੀ ਸਥਾਪਨਾ 1980 ਵਿੱਚ ਹੋਈ ਸੀ। ਇਹ ਇਕ ਸਿਆਸੀ ਪਾਰਟੀ ਹੈ। ਹਮਾਸ ਦਾ ਅਰਬੀ 'ਚ ਅਰਥ  'ਇਸਲਾਮਿਕ ਪ੍ਰਤੀਰੋਧ ਅੰਦੋਲਨ' ਹੈ। ਹਮਾਸ ਦੀ ਸਥਾਪਨਾ ਸ਼ੇਖ ਅਹਿਮਦ ਯਾਸੀਨ ਨੇ ਕੀਤੀ ਸੀ ਅਤੇ ਉਹ 12 ਸਾਲ ਦੀ ਉਮਰ ਤੋਂ ਵ੍ਹੀਲਚੇਅਰ 'ਤੇ ਸੀ। ਸ਼ੇਖ ਅਹਿਮਦ ਯਾਸੀਨ ਇਸ ਕੱਟੜਪੰਥੀ ਸਮੂਹ ਦਾ ਧਾਰਮਿਕ ਆਗੂ ਸੀ। 2004 'ਚ ਇਜ਼ਰਾਇਲੀ ਹਮਲੇ 'ਚ ਉਸਦੀ ਮੌਤ ਹੋ ਗਈ ਸੀ। 1990 ਦੇ ਦਹਾਕੇ ਤੋਂ ਹਮਾਸ ਨੇ ਆਪਣੇ ਆਪ ਨੂੰ ਇਕ ਫੌਜੀ ਸੰਗਠਨ ਵਜੋਂ ਸਥਾਪਤ ਕਰਨ ਲਈ ਕੰਮ ਕੀਤਾ ਹੈ। ਹਮਾਸ ਗਾਜ਼ਾ ਪੱਟੀ ਤੋਂ ਕੰਮ ਕਰਦਾ ਹੈ। ਇੱਥੇ ਉਹ ਸਰਕਾਰ ਚਲਾਉਂਦਾ ਹੈ ਅਤੇ ਲੋਕਾਂ ਦੀ ਮਦਦ ਕਰਦਾ ਹੈ। ਇਸਦਾ ਇੱਕ ਫੌਜੀ ਵਿੰਗ ਹੈ ਜਿਸਦਾ ਨਾਮ 'ਇਜ਼ੇਦੀਨ ਅਲ-ਕਾਸਮ ਬ੍ਰਿਗੇਡ' ਹੈ। ਇਹ ਬ੍ਰਿਗੇਡ ਹੈ ਜੋ ਇਜ਼ਰਾਈਲ 'ਤੇ ਹਮਲਾ ਕਰਨ ਲਈ ਕੰਮ ਕਰਦੀ ਹੈ।

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਲਾਸ਼ ਵੇਖ ਧਾਹਾਂ ਮਾਰ-ਮਾਰ ਰੋਇਆ ਪਿਓ

-ਦਰਅਸਲ 'ਚ 1948 ਵਿਚ ਇਜ਼ਰਾਈਲ ਬਣਨ ਨਾਲ ਅਰਬ ਦੇਸ਼ਾਂ ਵਿਚ ਨਾਰਾਜ਼ਗੀ ਵਧ ਗਈ ਸੀ। ਜਾਰਡਨ, ਮਿਸਰ, ਸੀਰੀਆ, ਸਾਰੇ ਅਰਬ ਦੇਸ਼ ਫਲਸਤੀਨੀ ਅਥਾਰਟੀ 'ਚ ਹਿੱਸੇਦਾਰ ਸਨ।
-1964 'ਚ ਇਜ਼ਰਾਈਲ ਦਾ ਮੁਕਾਬਲਾ ਕਰਨ ਲਈ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐੱਲਓ) ਦਾ ਗਠਨ ਕੀਤਾ ਗਿਆ ਸੀ। ਯਾਸਰ ਅਰਾਫਾਤ 1980 ਅਤੇ 1990 ਦੇ ਦਹਾਕੇ 'ਚ ਪੀ.ਐੱਲ.ਓ. ਦੇ ਸਭ ਤੋਂ ਪ੍ਰਸਿੱਧ ਨੇਤਾ ਸਨ।
-ਉਸ ਦੀ ਪਾਰਟੀ ਦਾ ਨਾਂ ਫਾਤਾਹ ਪਾਰਟੀ ਸੀ, ਜਿਸ ਨੇ 1996 'ਚ ਗਾਜ਼ਾ ਅਤੇ ਵੈਸਟ ਬੈਂਕ 'ਚ ਹੋਈਆਂ ਪਹਿਲੀਆਂ ਚੋਣਾਂ ਜਿੱਤੀਆਂ ਸਨ।
-ਹਮਾਸ ਨੇ 1987 ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜਦੋਂ ਇਸਨੇ ਇਜ਼ਰਾਈਲ ਦੇ ਖ਼ਿਲਾਫ਼ ਫਲਸਤੀਨੀ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪਹਿਲਾ ਇੰਤਿਫ਼ਾਦਾ ਸ਼ੁਰੂ ਕੀਤਾ।
-ਗਾਜ਼ਾ ਅਤੇ ਪੱਛਮੀ ਬੈਂਕ ਦੇ ਖੇਤਰ ਨੂੰ 'ਫਲਸਤੀਨੀ ਰਾਸ਼ਟਰੀ ਅਥਾਰਟੀ' ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਫਿਲਸਤੀਨ ਦੀ ਹੈ। 'ਫਲਸਤੀਨ ਨੈਸ਼ਨਲ ਅਥਾਰਟੀ' ਨੂੰ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦਿੱਤੀ ਹੋਈ ਹੈ।
-2004 'ਚ ਅਰਾਫ਼ਾਤ ਦੀ ਮੌਤ ਤੋਂ ਬਾਅਦ 'ਫਲਸਤੀਨ ਨੈਸ਼ਨਲ ਅਥਾਰਟੀ' ਅਤੇ ਫਾਤਾਹ ਪਾਰਟੀ ਦਾ ਕੰਟਰੋਲ ਮਹਿਮੂਦ ਅੱਬਾਸ ਕੋਲ ਚਲਾ ਗਿਆ। ਇਸ ਦੌਰਾਨ ਹਮਾਸ ਆਪਣੇ ਫੌਜੀ ਵਿੰਗ ਨੂੰ ਮਜ਼ਬੂਤ ​​ਕਰਦਾ ਰਿਹਾ ਅਤੇ ਪ੍ਰਸਿੱਧੀ ਵੀ ਹਾਸਲ ਕਰ ਰਿਹਾ ਸੀ।
-ਜਦੋਂ 2005 'ਚ ਦੂਜੀ ਵਾਰ ਚੋਣਾਂ ਹੋਈਆਂ ਤਾਂ ਫਾਤਾਹ ਪਾਰਟੀ ਨੇ ‘ਫਲਸਤੀਨ ਨੈਸ਼ਨਲ ਅਥਾਰਟੀ’ ਦੇ ਪ੍ਰਧਾਨ ਦੀ ਚੋਣ ਜਿੱਤੀ ਪਰ ਗਾਜ਼ਾ ਪੱਟੀ 'ਚ ਹਮਾਸ ਦੀ ਜਿੱਤ ਹੋਈ।
-ਹਾਲਾਂਕਿ ਫਾਤਾਹ ਪਾਰਟੀ ਦੀ ਸਰਕਾਰ ਗਾਜ਼ਾ 'ਚ ਵੀ ਚੱਲਣੀ ਸੀ, ਕਿਉਂਕਿ ਰਾਸ਼ਟਰਪਤੀ ਚੋਣਾਂ ਜਿੱਤਿਆ ਸਨ। ਪਰ 2006 ਵਿੱਚ ਗਾਜ਼ਾ ਨੇ ਇੱਥੇ ਤਖ਼ਤਾ ਪਲਟ ਕਰਕੇ ਆਪਣੀ ਸਰਕਾਰ ਬਣਾਈ।
-2007 ਤੋਂ ਇਸ ਨੇ ਗਾਜ਼ਾ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਜਦੋਂ ਕਿ ਗਾਜ਼ਾ 'ਚ ਹਮਾਸ ਦੀ ਸਰਕਾਰ ਹੈ, ਤਾਂ ਵੈਸਟ ਬੈਂਕ 'ਚ ਫਾਤਾਹ ਪਾਰਟੀ ਦਾ ਰਾਜ ਹੈ।

ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ

ਇਜ਼ਰਾਈਲ 'ਤੇ ਹਮਲੇ ਦਾ ਕਾਰਨ

ਦਰਅਸਲ, ਇਸ ਵਿਵਾਦ ਦਾ ਕਾਰਨ ਅਲ-ਅਕਸਾ ਮਸਜਿਦ ਹੈ। ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦੀਫ਼ ਨੇ 'ਆਪਰੇਸ਼ਨ ਅਲ-ਅਕਸਾ ਤੂਫਾਨ' ਦਾ ਐਲਾਨ ਕੀਤਾ ਹੈ। ਇਹ ਇਕ ਨਵਾਂ ਆਪਰੇਸ਼ਨ ਹੈ, ਜਿਸ ਦਾ ਉਦੇਸ਼ ਅਲ-ਅਕਸਾ ਖ਼ੇਤਰ ਨੂੰ ਆਜ਼ਾਦ ਕਰਨਾ ਹੈ। ਅਲ-ਅਕਸਾ ਮਸਜਿਦ ਯੇਰੂਸ਼ਲਮ ਸ਼ਹਿਰ 'ਚ ਹੈ। ਅਜੋਕੇ ਸਮੇਂ 'ਚ ਯਹੂਦੀ ਲੋਕ ਆਪਣੇ ਪਵਿੱਤਰ ਤਿਉਹਾਰ ਮਨਾਉਣ ਲਈ ਇੱਥੇ ਪਹੁੰਚੇ ਹਨ।

ਮੁਹੰਮਦ ਦੀਫ਼ ਨੇ ਕਿਹਾ ਹੈ ਕਿ ਇਜ਼ਰਾਈਲ ਖਿਲਾਫ ਹਮਾਸ ਦੇ ਹਮਲੇ ਦਾ ਇਹ ਪਹਿਲਾ ਕਦਮ ਹੈ। ਉਸ ਦਾ ਕਹਿਣਾ ਹੈ ਕਿ ਇਹ ਦੁਸ਼ਮਣ ਨੂੰ ਅਲ-ਅਕਸਾ ਮਸਜਿਦ ਵਿਰੁੱਧ ਹਮਲਾਵਰਤਾ ਨਾ ਦਿਖਾਉਣ ਦੀ ਚੇਤਾਵਨੀ ਹੈ। ਹਮਾਸ ਨੇ ਪੱਛਮੀ ਬੈਂਕ 'ਚ ਰਹਿਣ ਵਾਲੇ ਫਲਸਤੀਨੀਆਂ ਨੂੰ ਬਿਨਾਂ ਕਿਸੇ ਡਰ ਦੇ ਇਜ਼ਰਾਈਲ 'ਤੇ ਹਮਲਾ ਕਰਨ ਲਈ ਕਿਹਾ ਹੈ। ਉਸ ਨੇ ਲੋਕਾਂ ਨੂੰ ਭੜਕਾਇਆ ਹੈ ਅਤੇ ਉਨ੍ਹਾਂ ਨੂੰ ਸੜਕਾਂ 'ਤੇ ਉਤਰਨ ਅਤੇ ਹਮਲਾ ਕਰਨ ਲਈ ਕਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News