ਹੱਜ ਯਾਤਰੀਆਂ ਨੂੰ ਲੈ ਕੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੱਕਾ 'ਚ ਲਾਸ਼ਾਂ ਦੇ ਉਪਰੋਂ ਲੰਘਦੇ ਰਹੇ ਲੋਕ

Tuesday, Jun 25, 2024 - 03:14 PM (IST)

ਹੱਜ ਯਾਤਰੀਆਂ ਨੂੰ ਲੈ ਕੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੱਕਾ 'ਚ ਲਾਸ਼ਾਂ ਦੇ ਉਪਰੋਂ ਲੰਘਦੇ ਰਹੇ ਲੋਕ

ਦੁਬਈ — ਸਾਊਦੀ ਅਰਬ 'ਚ ਹੱਜ ਯਾਤਰਾ ਦੌਰਾਨ ਮਾਰੇ ਗਏ ਮਿਸਰ ਦੇ ਹਜ ਯਾਤਰੀਆਂ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।  ਸਾਊਦੀ ਸਰਕਾਰ ਨੇ ਕਿਹਾ ਕਿ ਹੁਣ ਤੱਕ 1300 ਹੱਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ 'ਚੋਂ ਸਭ ਤੋਂ ਵੱਧ 658 ਮਿਸਰ ਦੇ ਹਨ। ਸਾਊਦੀ ਅਰਬ ਨੇ ਅਜੇ ਤੱਕ ਆਪਣੇ ਨਾਗਰਿਕਾਂ ਦੀ ਮੌਤ ਦੀ ਕੁੱਲ ਗਿਣਤੀ ਜਾਰੀ ਨਹੀਂ ਕੀਤੀ ਹੈ, ਇਸ ਲਈ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।  ਇਸ ਤੋਂ ਬਾਅਦ ਇੰਡੋਨੇਸ਼ੀਆ ਦੇ 199 ਅਤੇ ਭਾਰਤ ਦੇ 98 ਹਨ। ਜਦੋਂ ਕਿ ਜਾਰਡਨ ਤੋਂ 75, ਟਿਊਨੀਸ਼ੀਆ ਤੋਂ 49, ਪਾਕਿਸਤਾਨ ਤੋਂ 35 ਅਤੇ ਈਰਾਨ ਤੋਂ 11 ਹੱਜ ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਿਸਰ 'ਚ ਮਾਰੇ ਗਏ 658 ਹਜ ਯਾਤਰੀਆਂ 'ਚੋਂ 630 ਬਿਨਾਂ ਵੀਜ਼ੇ ਦੇ ਹੱਜ 'ਤੇ ਗਏ ਸਨ। ਇਸ ਭਿਆਨਕ ਸਮੱਸਿਆ ਨਾਲ ਨਜਿੱਠਣ ਲਈ, ਮਿਸਰ ਨੇ ਇੱਕ ਸੰਕਟ ਕੇਂਦਰ ਬਣਾਇਆ ਹੈ। ਮਿਸਰ ਦੇ ਸੰਸਦ ਮੈਂਬਰ ਮਹਿਮੂਦ ਕਾਸਿਮ ਨੇ ਟੂਰ ਆਪਰੇਟਰਾਂ 'ਤੇ ਹੱਜ ਯਾਤਰੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਈ ਹੱਜ ਯਾਤਰੀਆਂ ਨੂੰ ਟੂਰ ਆਪਰੇਟਰਾਂ ਵੱਲੋਂ ਉਚਿਤ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਿਸਰ ਨੇ ਹੱਜ ਯਾਤਰੀਆਂ ਨਾਲ ਧੋਖਾਧੜੀ ਕਰਨ ਵਾਲੀਆਂ ਟੂਰ ਆਪਰੇਟਰ ਕੰਪਨੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੀਐਮ ਮੁਸਤਫਾ ਨੇ 16 ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਵਿਰੁੱਧ ਮੁਕੱਦਮਾ ਚਲਾਉਣ ਅਤੇ ਜੁਰਮਾਨੇ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੱਜ ਯਾਤਰਾ ਦੌਰਾਨ ਮਰਨ ਵਾਲੇ ਸ਼ਰਧਾਲੂਆਂ ਦੀਆਂ ਲਾਸ਼ਾਂ ਸੜਕਾਂ 'ਤੇ ਪਈਆਂ ਰਹੀਆਂ ਸਨ ਅਤੇ ਇਨ੍ਹਾਂ 'ਚੋਂ ਬਾਕੀ ਸ਼ਰਧਾਲੂ ਹੱਜ ਕਰਨ ਲਈ ਜਾ ਰਹੇ ਸਨ। ਇਸ ਸਾਲ ਵੱਡੀ ਗਿਣਤੀ ਵਿਚ ਹੱਜ ਯਾਤਰੀਆਂ ਦੀ ਮੌਤ ਦਾ ਮੁੱਖ ਕਾਰਨ ਭਿਆਨਕ ਗਰਮੀ ਦਾ ਵਧਣਾ ਹੈ।

ਮੱਕਾ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ 50 ਡਿਗਰੀ ਤੱਕ ਪਹੁੰਚ ਜਾਣ ਕਾਰਨ ਹੀਟ ਸਟ੍ਰੋਕ ਕਾਰਨ ਕਈ ਹੱਜ ਯਾਤਰੀਆਂ ਦੀ ਮੌਤ ਹੋ ਗਈ। ਸਾਊਦੀ ਸਰਕਾਰ ਮੁਤਾਬਕ ਹੁਣ ਤੱਕ 2700 ਤੋਂ ਵੱਧ ਹਜ ਯਾਤਰੀ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਚੁੱਕੇ ਹਨ। ਹਜ ਯਾਤਰੀ ਹਜ 'ਤੇ ਜਾਣ ਲਈ ਟੂਰ ਆਪਰੇਟਰਾਂ ਦੀ ਮਦਦ ਵੀ ਲੈਂਦੇ ਹਨ। ਇਸ ਦੇ ਲਈ ਆਪਰੇਟਰ ਪੈਕੇਜ ਲੈ ਕੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਜਿਵੇਂ ਰਿਹਾਇਸ਼, ਭੋਜਨ ਅਤੇ ਆਵਾਜਾਈ ਪ੍ਰਦਾਨ ਕਰਨ ਦਾ ਵਾਅਦਾ ਕਰਦੇ ਹਨ।

ਜੁਰਮਾਨੇ ਤੋਂ ਜ਼ਬਤ ਕੀਤੀ ਗਈ ਰਕਮ ਹੱਜ ਯਾਤਰਾ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਵੰਡਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਕਾਰਨ ਟਿਊਨੀਸ਼ੀਆ ਦੇ ਰਾਸ਼ਟਰਪਤੀ ਨੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਹੈ। ਹੱਜ ਯਾਤਰਾ ਲਈ ਵਿਸ਼ੇਸ਼ ਹੱਜ ਵੀਜ਼ਾ ਦੀ ਲੋੜ ਹੁੰਦੀ ਹੈ। ਹਾਲਾਂਕਿ, ਕੁਝ ਲੋਕ ਇਸ ਦੀ ਬਜਾਏ ਟੂਰਿਸਟ ਵੀਜ਼ਾ ਲੈ ਕੇ ਸਾਊਦੀ ਆਉਂਦੇ ਹਨ ਅਤੇ ਹੱਜ 'ਤੇ ਜਾਂਦੇ ਹਨ।

ਸਾਊਦੀ ਦੇ ਇਕ ਅਧਿਕਾਰੀ ਮੁਤਾਬਕ ਇਸ ਵਾਰ ਰਜਿਸਟ੍ਰੇਸ਼ਨ ਤੋਂ ਬਿਨਾਂ ਹਜ ਲਈ ਆਉਣ ਵਾਲੇ ਲੋਕਾਂ ਕਾਰਨ ਭੀੜ ਵਧ ਗਈ। ਦੂਜੇ ਪਾਸੇ ਬਿਨਾਂ ਵੀਜ਼ੇ ਤੋਂ ਹੱਜ ਲਈ ਆਉਣ ਵਾਲੇ ਲੋਕ ਸਿਹਤ ਸਬੰਧੀ ਸਮੱਸਿਆਵਾਂ ਹੋਣ ’ਤੇ ਵੀ ਪ੍ਰਸ਼ਾਸਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਵੀ ਇਸ ਸਾਲ ਮੌਤਾਂ ਦੀ ਗਿਣਤੀ ਵਧੀ ਹੈ। ਦਰਅਸਲ, ਨੁਸੁਕ ਕਾਰਡ ਹੱਜ ਯਾਤਰੀਆਂ ਦੀ ਪਛਾਣ ਲਈ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਿਨਾਂ ਹੱਜ ਵੀਜ਼ੇ ਤੋਂ ਆਉਣ ਵਾਲੇ ਲੋਕਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਸੈਲਾਨੀ ਵੀ ਹੱਜ ਕਰਨ ਵਿਚ ਸਫਲ ਹੋ ਜਾਂਦੇ ਹਨ।


 


author

Harinder Kaur

Content Editor

Related News