ਇਸ ਦੇਸ਼ ਦੀ ਜੇਲ੍ਹ 'ਚੋਂ ਭੱਜੇ 4 ਹਜ਼ਾਰ ਕੈਦੀ, ਸਰਕਾਰ ਨੇ ਲਗਾਈ ਐਮਰਜੈਂਸੀ

Monday, Mar 04, 2024 - 04:02 PM (IST)

ਇਸ ਦੇਸ਼ ਦੀ ਜੇਲ੍ਹ 'ਚੋਂ ਭੱਜੇ 4 ਹਜ਼ਾਰ ਕੈਦੀ, ਸਰਕਾਰ ਨੇ ਲਗਾਈ ਐਮਰਜੈਂਸੀ

ਪੋਰਟ-ਓ-ਪ੍ਰਿੰਸ (ਵਾਰਤਾ)- ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ 'ਚ ਸ਼ਨੀਵਾਰ ਨੂੰ ਹਥਿਆਰਬੰਦ ਗਿਰੋਹਾਂ ਨੇ 2 ਜੇਲ੍ਹਾਂ 'ਤੇ ਹਮਲਾ ਕੀਤਾ। ਇਸ ਹਮਲੇ ਮਗਰੋਂ ਮਚੀ ਭੱਜ-ਦੌੜ ਵਿਚ ਜਿੱਥੇ ਘੱਟੋ-ਘੱਟ 12 ਲੋਕ ਮਾਰੇ ਗਏ। ਉਥੇ ਹੀ 4000 ਦੇ ਕਰੀਬ ਕੈਦੀ ਵੀ ਦੌੜਨ ਵਿਚ ਕਾਮਯਾਬ ਰਹੇ, ਜਿਸ ਕਾਰਨ ਅਪਰਾਧੀਆਂ ਨੂੰ ਫੜਨ ਲਈ ਇੱਥੇ 72 ਘੰਟਿਆਂ ਲਈ ਐਮਰਜੈਂਸੀ ਅਤੇ ਕਰਫਿਊ ਲਗਾ ਦਿੱਤਾ ਗਿਆ ਹੈ। ਹੈਤੀ ਦੇ ਸੰਚਾਰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਸ਼ਨੀਵਾਰ ਸ਼ਾਮ ਨੂੰ ਰਾਸ਼ਟਰੀ ਜੇਲ੍ਹ ਅਤੇ ਕ੍ਰੋਏਕਸ ਡੇਸ ਬੁਕੇਟਸ ਦੀ ਜੇਲ੍ਹ 'ਤੇ ਹਮਲਾ ਕੀਤਾ ਗਿਆ ਅਤੇ ਇਹ ਐਤਵਾਰ ਤੱਕ ਜਾਰੀ ਚੱਲਿਆ।

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ

ਸਰਕਾਰ ਨੇ ਕਿਹਾ ਕਿ ਇਹ ਉਨ੍ਹਾਂ ਕਾਤਲਾਂ, ਅਗਵਾਕਾਰਾਂ ਅਤੇ ਹੋਰ ਹਿੰਸਕ ਅਪਰਾਧੀਆਂ ਦੀ ਭਾਲ ਲਈ ਲਾਗੂ ਕੀਤਾ ਗਿਆ ਹੈ, ਜੋ ਜੇਲ੍ਹ ਤੋਂ ਫਰਾਰ ਹੋ ਗਏ ਹਨ। ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਰਹੇ ਵਿੱਤ ਮੰਤਰੀ ਪੈਟਰਿਕ ਬਾਇਓਵਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਸ ਨੂੰ ਕਰਫਿਊ ਨੂੰ ਲਾਗੂ ਕਰਨ ਅਤੇ ਸਾਰੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਰੇ ਕਾਨੂੰਨੀ ਸਾਧਨਾਂ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹਿੰਸਾ ਦਾ ਕਾਰਨ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦਾ ਵਿਦੇਸ਼ ਦੌਰਾ ਦੱਸਿਆ ਜਾ ਰਿਹਾ ਹੈ। ਇਸ ਤੋਂ ਨਾਖੁਸ਼ ਅਪਰਾਧੀ ਗਿਰੋਹ ਦੇ ਲੋਕ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਦੇਸ਼ ਵਿਚ ਵੱਧਦੇ ਸ਼ਕਤੀਸ਼ਾਲੀ ਅਪਰਾਧ ਸਮੂਹਾਂ ਨਾਲ ਸੰਘਰਸ਼ ਨੂੰ ਸਥਿਰ ਕਰਨ ਲਈ ਸੰਯੁਕਤ ਰਾਸ਼ਟਰ-ਸਮਰਥਿਤ ਸੁਰੱਖਿਆ ਬਲ ਦੀ ਤਾਇਨਾਤੀ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਪਿਛਲੇ ਹਫਤੇ ਵਿਦੇਸ਼ ਯਾਤਰਾ ਕੀਤੀ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News