ਹੈਤੀ ਦੀ ਜੇਲ ''ਚੋਂ ਕਰੀਬ 80 ਕੈਦੀ ਫਰਾਰ
Wednesday, Feb 13, 2019 - 09:39 AM (IST)
ਪੋਰਟ ਓ ਪ੍ਰਿੰਸ (ਭਾਸ਼ਾ)— ਦੱਖਣੀ ਹੈਤੀ ਵਿਚ ਮੰਗਲਵਾਰ ਨੂੰ ਰਾਸ਼ਟਰਪਤੀ ਜੋਵੇਨਲ ਮੋਇਸੇ ਵਿਰੁੱਧ ਪ੍ਰਦਰਸ਼ਨ ਦੌਰਾਨ ਇਕ ਜੇਲ ਵਿਚੋਂ ਸਾਰੇ 78 ਕੈਦੀ ਫਰਾਰ ਹੋ ਗਏ। ਪੁਲਸ ਦੇ ਇਕ ਰਾਸ਼ਟਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉੱਧਰ ਰਾਸ਼ਟਰਪਤੀ ਵਿਰੁੱਧ ਹੈਤੀ ਦੀ ਰਾਜਧਾਨੀ ਪੋਰਟ ਓ ਪ੍ਰਿੰਸ ਵਿਚ ਵੀ ਹਿੰਸਕ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਐਕਵਿਨ ਕਸਬੇ ਵਿਚ ਜੇਲ ਤੋੜਨ ਦੀ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚਮਸ਼ਦੀਦਾਂ ਮੁਤਾਬਕ ਘਟਨਾ ਉਸ ਸਮੇਂ ਹੋਈ, ਜਦੋਂ ਇਕ ਜੇਲ ਨਾਲ ਲੱਗਦੇ ਪੁਲਸ ਥਾਣੇ ਦੇ ਸਾਹਮਣੇ ਰਾਸ਼ਟਰਪਤੀ ਮੋਇਸੇ ਵਿਰੁੱਧ ਪ੍ਰਦਰਸ਼ਨ ਹੋ ਰਹੇ ਸਨ।
