ਬ੍ਰਾਜ਼ੀਲ ’ਚ ਹਵਾਈ ਅੱਡੇ ’ਤੇ ਲੱਗੀ ਡਿਸਪਲੇਅ ਸਕਰੀਨ ਹੈਕ, ਚੱਲਣ ਲੱਗੀ ਅਸ਼ਲੀਲ ਫਿਲਮ

05/28/2022 10:57:23 AM

ਸਾਓ ਪਾਓਲੋ/ਬ੍ਰਾਜ਼ੀਲ (ਭਾਸ਼ਾ)– ਬ੍ਰਾਜ਼ੀਲ ਦੇ ਰੀਓ ਡੀ ਜਿਨੇਰੋ ’ਚ ਸਾਂਤੋਸ ਡੁਮੋਂਟ ਹਵਾਈ ਅੱਡੇ ’ਤੇ ਸ਼ੁੱਕਰਵਾਰ ਨੂੰ ਇਲੈਕਟ੍ਰਾਨਿਕ ਡਿਸਪਲੇਅ ਸਕਰੀਨ ਹੈਕ ਹੋ ਗਈ ਅਤੇ ਮੁਸਾਫ਼ਰਾਂ ਨੂੰ ਇਸ਼ਤਿਹਾਰ ਤੇ ਉਡਾਣ ਦੀ ਸੂਚਨਾ ਦੀ ਬਜਾਏ ਅਸ਼ਲੀਲ ਫਿਲਮ ਵਿਖਾਈ ਜਾਣ ਲੱਗੀ।

ਇਹ ਵੀ ਪੜ੍ਹੋ: ਗੁੰਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਦਾਨ ਕੀਤੇ ਪੌਣੇ 2 ਲੱਖ ਡਾਲਰ

ਵੀਡੀਓ ਕਲਿੱਪ ਵਿਚ ਮੁਸਾਫ਼ਰਾਂ ਨੂੰ ਡਿਸਪਲੇਅ ਸਕਰੀਨਸ ਨੂੰ ਵੇਖ ਕੇ ਹੱਸਦੇ ਹੋਏ ਅਤੇ ਉਨ੍ਹਾਂ ਤੋਂ ਆਪਣੇ ਬੱਚਿਆਂ ਨੂੰ ਲੁਕਾਉਂਦੇ ਹੋਏ ਵੇਖਿਆ ਗਿਆ। ਹਵਾਈ ਅੱਡਾ ਅਥਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ 'ਤੇ ਦਿਖਾਈ ਜਾਣ ਵਾਲੀਆਂ ਸੂਚਨਾ ਸੇਵਾਵਾਂ ਦੀ ਜ਼ਿੰਮੇਵਾਰੀ ਕਿਸੇ ਹੋਰ ਕੰਪਨੀ ਦੀ ਹੈ, ਜਿਸ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਇੰਫਰਾਏਰੋ ਨੇ ਕਿਹਾ ਕਿ ਉਸ ਨੇ ਹੈਕ ਕੀਤੀਆਂ ਸਕਰੀਨਾਂ ਨੂੰ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਮਿਸਰ 'ਚ ਬੱਸ ਅਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਹੋਇਆ ਧਮਾਕਾ, ਜ਼ਿੰਦਾ ਸੜੇ 7 ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News