ਗਵਾਦਰ ਵਿਰੋਧ: ਇਮਰਾਨ ਖਾਨ ਨੇ ਗੈਰ-ਕਾਨੂੰਨੀ ਮੱਛੀ ਫੜਨ ਵਾਲਿਆਂ ਖ਼ਿਲਾਫ਼ ''ਸਖ਼ਤ ਕਾਰਵਾਈ'' ਦਾ ਕੀਤਾ ਵਾਅਦਾ

Monday, Dec 13, 2021 - 01:01 PM (IST)

ਗਵਾਦਰ ਵਿਰੋਧ: ਇਮਰਾਨ ਖਾਨ ਨੇ ਗੈਰ-ਕਾਨੂੰਨੀ ਮੱਛੀ ਫੜਨ ਵਾਲਿਆਂ ਖ਼ਿਲਾਫ਼ ''ਸਖ਼ਤ ਕਾਰਵਾਈ'' ਦਾ ਕੀਤਾ ਵਾਅਦਾ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਉਹ ਗਵਾਦਰ ਤੱਟ 'ਤੇ ਮੱਛੀ ਫੜਨ ਵਾਲੇ ਗੈਰ-ਕਾਨੂੰਨੀ ਟਰਾਲਰ ਖ਼ਿਲਾਫ਼ 'ਸਖ਼ਤ ਕਾਰਵਾਈ' ਕਰਨਗੇ। ਉਨ੍ਹਾਂ ਨੇ ਇਹ ਐਲਾਨ ਸਥਾਨਕ ਲੋਕਾਂ ਦੇ ਕਈ ਹਫ਼ਤਿਆਂ ਦੇ ਵਿਰੋਧ ਤੋਂ ਬਾਅਦ ਕੀਤਾ ਹੈ। ਇਸ ਪ੍ਰਦਰਸ਼ਨ ਕਾਰਨ ਸਰਕਾਰ ਅਤੇ ਅਧਿਕਾਰੀਆਂ ਨੂੰ ਇਲਾਕੇ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਪੁਲਸ ਮੁਲਾਜ਼ਮ ਤਾਇਨਾਤ ਕਰਨੇ ਪਏ ਹਨ।

ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ: ਫਲੋਰੀਡਾ 'ਚ ਜੈੱਟ ਸਕੀ ਹਾਦਸੇ 'ਚ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਜ਼ਿਕਰਯੋਗ ਹੈ ਕਿ ਪਿਛਲੇ 28 ਦਿਨਾਂ ਤੋਂ ਸੈਂਕੜੇ ਸਥਾਨਕ ਨਿਵਾਸੀ, ਸਿਵਲ ਸੁਸਾਇਟੀ ਕਾਰਕੁਨ, ਵਕੀਲ, ਪੱਤਰਕਾਰ ਅਤੇ ਔਰਤਾਂ ਗਵਾਦਰ ਨੇੜੇ ਗੈਰ-ਜ਼ਰੂਰੀ ਚੈਕ ਪੋਸਟਾਂ, ਪਾਣੀ ਅਤੇ ਬਿਜਲੀ ਦੀ ਭਾਰੀ ਕਿੱਲਤ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਮੰਡਰਾ ਰਹੇ ਖ਼ਤਰੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਖਾਨ ਨੇ ਟਵੀਟ ਕੀਤਾ, 'ਮੈਂ ਗਵਾਦਰ ਦੇ ਮਿਹਨਤੀ ਮਛੇਰਿਆਂ ਦੀ ਜਾਇਜ਼ ਮੰਗ ਦਾ ਨੋਟਿਸ ਲਿਆ ਹੈ। ਟਰਾਲਰ (ਮੱਛੀ ਫੜਨ ਵਾਲੇ ਜਹਾਜ਼ਾਂ) ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਜਾਵੇਗੀ।'

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News