ਐਂਟੋਨੀਓ ਗੁਤਾਰੇਸ ਨੇ ਈਰਾਨ-ਪਾਕਿਸਤਾਨ ਤਣਾਅ ਨੂੰ ਘੱਟ ਕਰਨ ਲਈ ਮਦਦ ਦੀ ਕੀਤੀ ਪੇਸ਼ਕਸ਼

Friday, Jan 19, 2024 - 05:24 PM (IST)

ਐਂਟੋਨੀਓ ਗੁਤਾਰੇਸ ਨੇ ਈਰਾਨ-ਪਾਕਿਸਤਾਨ ਤਣਾਅ ਨੂੰ ਘੱਟ ਕਰਨ ਲਈ ਮਦਦ ਦੀ ਕੀਤੀ ਪੇਸ਼ਕਸ਼

ਸੰਯੁਕਤ ਰਾਸ਼ਟਰ (ਵਾਰਤਾ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਪਾਕਿਸਤਾਨ ਅਤੇ ਈਰਾਨ ਵਿਚਾਲੇ ਮੌਜੂਦਾ ਤਣਾਅ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਦੋਵਾਂ ਦੇਸ਼ਾਂ ਨੂੰ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੇ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਵਿਚ ਮਦਦ ਦੀ ਪੇਸ਼ਕਸ਼ ਕੀਤੀ ਹੈ। 'ਡਾਨ' ਅਖ਼ਬਾਰ 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਜਨਰਲ ਸਕੱਤਰ ਦੀ ਇਹ ਗੱਲ ਉਸ ਸਮੇਂ ਕਹੀ ਜਦੋਂ ਉਨ੍ਹਾਂ ਨੂੰ ਈਰਾਨ ਅਤੇ ਪਾਕਿਸਤਾਨ ਵਿਚਾਲੇ ਇਸ ਹਫ਼ਤੇ ਹੋਏ ਹਮਲਿਆਂ ਅਤੇ ਜਵਾਬੀ ਹਮਲਿਆਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ: ਭਾਰਤ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੋਦੀ 'ਸਰਬੋਤਮ ਨੇਤਾ' ਹਨ: ਅਮਰੀਕੀ ਗਾਇਕਾ ਮੈਰੀ ਮਿਲਬੇਨ

ਉਨ੍ਹਾਂ ਕਿਹਾ, “ਉਹ (ਗੁਤਾਰੇਸ) ਈਰਾਨ ਅਤੇ ਪਾਕਿਸਤਾਨ ਦਰਮਿਆਨ ਇਸ ਤਣਾਅ ਅਤੇ ਰਾਕੇਟ ਦੇ ਆਦਾਨ-ਪ੍ਰਦਾਨ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਬਹੁਤ ਚਿੰਤਤ ਹਨ। ਅਸੀਂ ਦੋਵਾਂ ਪਾਸਿਆਂ ਦੇ ਜਾਨੀ ਨੁਕਸਾਨ ਦੀਆਂ ਰਿਪੋਰਟਾਂ ਦੇਖੀਆਂ ਹਨ।” ਇਹ ਪੁੱਛੇ ਜਾਣ ‘ਤੇ ਕਿ ਸਕੱਤਰ ਜਨਰਲ ਤਣਾਅ ਵਧਣ ਨੂੰ ਲੈ ਕੇ ਕਿੰਨੇ ਚਿੰਤਤ ਹਨ ਤਾਂ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ, 'ਉਹ ਦੋਵਾਂ ਧਿਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕਰਦੇ ਹਨ ਤਾਂ ਜੋ ਅੱਗੇ ਕਿਸੇ ਵੀ ਤਣਾਅ ਤੋਂ ਬਚਿਆ ਜਾ ਸਕੇ।'

ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

ਤਣਾਅ ਨੂੰ ਹੋਰ ਵਧਣ ਤੋਂ ਬਚਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਦੁਜਾਰਿਕ ਨੇ ਕਿਹਾ ਕਿ ਈਰਾਨ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਸੁਰੱਖਿਆ ਮੁੱਦੇ, ਕਿਸੇ ਵੀ ਮੁੱਦੇ ਅਤੇ ਚਿੰਤਾਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ, ਗੱਲਬਾਤ ਰਾਹੀਂ, ਸਹਿਯੋਗ ਨਾਲ, ਪ੍ਰਭੂਸੱਤਾ ਦੇ ਸਿਧਾਂਤਾ, ਰਾਸ਼ਟਰੀ ਅਖੰਡਤਾ ਅਤੇ ਚੰਗੇ ਗੁਆਂਢੀ ਸਬੰਧਾਂ ਦੇ ਆਧਾਰ 'ਤੇ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ।  ਦੁਜਾਰਿਕ ਨੇ ਕਿਹਾ ਕਿ ਸੱਕਤਰ ਜਨਰਲ ਨੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਹ ਮੰਗਲਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਮੁਲਾਕਾਤ ਕਰ ਸਕਦੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ਼ ਹੋਏ ਲੁਟੇਰੇ, 3 ਸ਼ਰਾਬ ਸਟੋਰਾਂ ਨੂੰ ਬਣਾਇਆ ਨਿਸ਼ਾਨਾ, ਭਾਰਤੀ ਮੂਲ ਦੇ ਕਰਮਚਾਰੀ 'ਤੇ ਤਾਣੀ ਬੰਦੂਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News