US ''ਚ ਆਯੋਜਿਤ ਕੀਤਾ ਗਿਆ ਸੱਭਿਆਚਾਰਕ ਸਮਾਗਮ (ਤਸਵੀਰਾਂ)
Thursday, Dec 19, 2019 - 11:56 AM (IST)

ਮੈਰੀਲੈਡ, (ਰਾਜ ਗੋਗਨਾ)— ਬੀਤੇ ਦਿਨ ਗੁਰੂ ਨਾਨਕ ਫਾਊਂਡੇਸ਼ਨ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਸੱਭਿਆਚਾਰਕ ਸਮਾਗਮ ਲਾਰਿਲ ਹਾਈ ਸਕੂਲ 'ਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਅਤੇ ਕਲਚਰਲ ਆਈਟਮਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਵੰਨਗੀ ਭਰੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ,ਜਿਸ ਨੂੰ ਸਮੂਹ ਹਾਜ਼ਰੀਨ ਨੇ ਸਰਾਹਨਾ ਕੀਤੀ ਹੈ।
ਬੱਚਿਆਂ ਵਲੋਂ ਗਾਣੇ, ਨਾਚ, ਦੋਗਾਣੇ, ਐਕਟਿੰਗ, ਹਸਾਉਣ ਵਾਲੇ ਸ਼ੋਅ ਤੋਂ ਇਲਾਵਾ ਗਿੱਧਾ, ਲੋਕ-ਨਾਚ ਵੀ ਪੇਸ਼ ਕੀਤਾ ਗਿਆ। ਹਾਜ਼ਰੀਨ ਵਲੋਂ ਖੂਬ ਪਸੰਦ ਕੀਤਾ ਗਿਆ।
ਉਪਰੰਤ ਲੱਗੇ ਸਟਾਲਾਂ ਦਾ ਖੂਬ ਆਨੰਦ ਮਾਣਿਆ ਗਿਆ। ਪ੍ਰੋਗਰਾਮ ਦੀ ਪੇਸ਼ਕਸ਼ ਸ਼ਲਾਘਾਯੋਗ ਸੀ ਜਿਸ ਨੂੰ ਕਾਫੀ ਮਿਹਨਤ ਨਾਲ ਸਜਾਇਆ ਗਿਆ। ਇਸ ਦੀ ਪ੍ਰੈਕਟਿਸ ਵੀ ਖੂਬ ਕੀਤੀ ਗਈ ਸੀ ਜਿਸ ਕਰਕੇ ਹਰੇਕ ਆਈਟਮ ਆਪਣੇ-ਆਪ ਵਿੱਚ ਵਿਸ਼ੇਸ਼ ਥਾਂ ਰੱਖਦੀ ਸੀ।
ਸਮੁੱਚੇ ਤੌਰ 'ਤੇ ਜੀ. ਐੱਨ. ਐੱਫ. ਏ. ਦਾ ਕਲਚਰਲ ਸਮਾਗਮ ਕਾਬਲ-ਏ-ਤਾਰੀਫ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰੂਘਰ ਦੀ ਨਵੀਂ ਬਿਲਡਿੰਗ ਦੀ ਤਸਵੀਰ ਪਾਵਰ ਪੁਆਇੰਟ ਰਾਹੀਂ ਪੇਸ਼ ਕੀਤੀ ਹੈ। ਜਿਸ ਰਾਹੀਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਫਾਊਂਡੇਸ਼ਨ ਦੇ ਪਰਮਿਟਾਂ ਦੀ ਪ੍ਰਾਪਤੀ ਹੋ ਚੁੱਕੀ ਹੈ। ਜਿਸ ਦੀ ਪੂਰੀ ਤਸਵੀਰ ਦਿਖਾਈ ਗਈ ਹੈ।
ਇਸ ਨੂੰ ਡਾ. ਦਰਸ਼ਨ ਸਿੰਘ ਸਲੂਜਾ, ਸੰਨੀ ਆਹੂਜਾ ਅਤੇ ਅਵਤਾਰ ਸਿੰਘ ਵੜਿੰਗ ਨੇ ਇਸ ਦੀ ਜਾਣਕਾਰੀ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਸੀ। ਸਮੁੱਚੀ ਪੇਸ਼ਕਾਰੀ ਸ਼ਲਾਘਾਯੋਗ ਰਹੀ ਜਿਸ ਲਈ ਪ੍ਰਬੰਧਕ ਕਮੇਟੀ ਧੰਨਵਾਦ ਦੀ ਪਾਤਰ ਮੰਨੀ ਜਾ ਰਹੀ ਹੈ।