ਇਟਲੀ 'ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਗੁਰੂ ਲਾਧੋ ਰੇ ਦਿਵਸ

Thursday, Sep 12, 2024 - 12:14 PM (IST)

ਇਟਲੀ 'ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਗੁਰੂ ਲਾਧੋ ਰੇ ਦਿਵਸ

ਬਰੇਸ਼ੀਆ (ਇਟਲੀ) (ਦਲਵੀਰ ਕੈਂਥ)) - ਮਹਾਨ ਸਿੱਖ ਧਰਮ ਦੇ 9ਵੇਂ ਗੁਰੂ ਸਾਹਿਬ ਨੂੰ ਪ੍ਰਗਟ ਕਰਦੇ ਦਿਹਾੜੇ ਨੂੰ 'ਗੁਰੂ ਲਾਧੋ ਰੇ ਦਿਵਸ' ਵਜੋਂ ਸਿੱਖ ਸੰਗਤਾਂ ਹਰ ਸਾਲ ਬਹੁਤ ਹੀ ਸ਼ਾਨੋ ਸੌਕਤ ਨਾਲ ਮਨਾਉਂਦੀਆਂ ਹਨ। ਇਸ ਦਿਨ ਸੰਗਤਾਂ ਨੂੰ ਗੁਰੂਘਰ ਵਿੱਚ ਪਈ 52 ਮੰਜ਼ੀਆਂ ਦੀ ਦੁਵਿਧਾ ਤੋਂ ਬਾਹਰ ਕੱਢਣ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਖੁੱਲੇ ਦਰਸ਼ਨ ਹੋਏ ਸਨ।ਇਸ ਭਾਗਾਂ ਵਾਲੀ ਸੁਲੱਖਣੀ ਘੜੀ ਨੂੰ ਸੰਗਤਾਂ ਵਿੱਚ ਲੈਕੇ ਜਾਣ ਵਾਲੇ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਜਿਸ ਦਿਨ ਇਹ ਖੁਸ਼ੀ ਕੋਠੇ 'ਤੇ ਚੜ੍ਹ ਸੰਗਤਾਂ ਨੂੰ ਸੁਣਾਈ, ਉਸ ਦਿਨ ਨੂੰ ਗੁਰੂ ਲਾਧੋ ਰੇ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਪੋ ਵਿਖੇ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ  ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸ਼ਾਨੋ ਸੌਕਤ ਨਾਲ ਨਾਲ ਕਰਵਾਇਆ ਗਿਆ। ਇਹ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈ ।ਸ੍ਰੀ  ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ  (ਗੁਰੂ ਲਾਧੋ ਰੇ ਦਿਵਸ) ਦਿਹਾੜੇ ਨੂੰ ਸਮਰਪਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਖੰਡ ਪਾਠ ਸਾਹਿਬ ਦੀ ਸੇਵਾ ਹਰਦੀਪ ਸਿੰਘ ਬਿੰਨੀ ਵਲੋਂ ਕਰਵਾਈ ਗਈ ਅਤੇ ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਪ੍ਰਸਿੱਧ ਢਾਡੀ ਭਾਈ ਕੁਲਵੰਤ ਸਿੰਘ ਯੂ ਕੇ ਵਾਲਿਆਂ ਦੇ ਜਥੇ ਨੇ  ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਦਿਹਾੜੇ (ਗੁਰ ਲਾਧੋ ਰੇ ਦਿਵਸ ) ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਇਤਿਹਾਸ ਨੂੰ ਸੰਗਤਾਂ ਦੇ ਸਨਮੁੱਖ ਕੀਤਾ

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਵਾਪਰਿਆ ਸੜਕ ਹਾਦਸਾ, ਜਲੰਧਰ ਦੇ ਨੌਜਵਾਨ ਸਮੇਤ ਇਕ ਹੋਰ ਭਾਰਤੀ ਦੀ ਮੌਤ 

ਇਸ ਤੋਂ ਪਹਿਲਾਂ ਦੀਵਾਨਾਂ ਵਿੱਚ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਵਲੋਂ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ।ਇਸ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਵੱਲੋਂ ਆਇਆ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਪ੍ਰਬੰਧਕ ਕਮੇਟੀਆ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਰਵਿੰਦਰ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਲਵਜਿੰਦਰ ਸਿੰਘ, ਅਮ੍ਰਿਤਪਾਲ ਸਿੰਘ ਆਦਿ ਮੈਂਬਰ, ਗੁਰਦੁਆਰਾ ਸਿੰਘ ਸਭਾ ਪਾਰਮਾ ਤੋਂ ਸੁਖਜਿੰਦਰ ਸਿੰਘ, ਲਖਵਿੰਦਰ ਬਲਵੀਰ ਸਿੰਘ ਅਤੇ ਗੁਰਦੁਆਰਾ ਕਿਆਪੋ ਦੀ ਪ੍ਰਬੰਧਕ ਕਮੇਟੀ ਤੋਂ ਗੁਰਦੇਵ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਅਤੇ ਹੋਰ ਮੈਂਬਰ  ਹਾਜਰ ਸਨ।ਇਸ ਮੌਕੇ ਅਭਿਲਾਸ਼ੀ ਸਿੰਘਾਂ ਵੱਲੋਂ ਸੰਗਤਾਂ ਦੀ ਪ੍ਰਸੰਸਾ ਲਈ ਵੱਖ-ਵੱਖ ਪ੍ਰਕਾਰ ਦੇ ਗੁਰੂ ਕਾ ਲੰਗਰ ਵੀ ਲਗਾਏ ਗਏ। ਗੁਰੂ ਲਾਧੋ ਰੇ ਦਿਵਸ ਦਾ ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਸੀ ਸਿੱਖ ਟੀ ਵੀ 'ਤੇ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News