ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ
Tuesday, Nov 26, 2024 - 11:50 AM (IST)
ਕਰੇਮੋਨਾ (ਕੈਂਥ)- ਗੁਰਦੁਆਰਾ ਸਿੰਘ ਸਭਾ ਸ਼ਹੀਦਾਂ, ਕਜਲਮਾਜੋਰੇ, ਕਰੇਮੋਨਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਮਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਭਾਈ ਗੁਰਮੁਖ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਰਾਹੀਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਇਨ੍ਹਾਂ ਮਹਾਨ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ, ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਦਸਤਾਰ ਦੀ ਮਹੱਤਤਾ ਬਾਰੇ ਦੱਸਣ ਲਈ ਗੁਰਬਾਣੀ ਕੰਠ, ਗੁਰ ਇਤਿਹਾਸ,ਦਸਤਾਰ ਅਤੇ ਦਮਾਲੇ ਮੁਕਾਬਲੇ ਉਮਰ ਦੇ ਵੱਖ-ਵੱਖ ਵਰਗਾਂ ਵਿੱਚ ਕਰਵਾਏ ਗਏ।
ਇਸ ਮੌਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਿਆ ਹੀ ਬਣਦਾ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਭੁਝੰਗੀਆਂ ਅਤੇ ਭੁਝੰਗਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਗੁਰਬਾਣੀ ਕੰਠ ਮੁਕਾਬਲੇ ਗਰੁੱਪ ਏ ਗਰੁੱਪ ਬੀ ਅਤੇ ਗਰੁੱਪ ਸੀ ਤਿੰਨ ਭਾਗਾਂ ਵਿੱਚ ਕਰਵਾਏ ਗਏ। ਗਰੁੱਪ ਏ 5 ਤੋਂ 8 ਸਾਲ ਵਿੱਚ ਅਮਿਤੇਸ਼ਵਰ ਕੌਰ ਪਹਿਲੇ ਸਥਾਨ 'ਤੇ, ਹਰਸ਼ਰਨ ਕੌਰ ਦੂਜੇ ਸਥਾਨ 'ਤੇ ਅਤੇ ਰਣਜੀਤ ਸਿੰਘ ਤੀਜੇ ਸਥਾਨ 'ਤੇ ਰਹੇ। ਗਰੁੱਪ ਬੀ 9 ਤੋਂ 12 ਸਾਲ ਵਿੱਚ ਗੁਰਮਨ ਕੌਰ ਪਹਿਲੇ ਸਥਾਨ 'ਤੇ, ਗੁਰਨੂਰ ਕੌਰ ਦੂਜੇ ਸਥਾਨ 'ਤੇ ਅਤੇ ਸਹਿਜਨੂਰ ਕੌਰ ਤੀਜੇ ਸਥਾਨ 'ਤੇ ਰਹੇ। ਗਰੁੱਪ ਸੀ 13 ਤੋਂ 17 ਸਾਲ ਵਿੱਚ ਤਨਵੀਰ ਕੌਰ ਪਹਿਲੇ ਸਥਾਨ 'ਤੇ, ਪ੍ਰਭਦੀਪ ਕੌਰ ਦੂਜੇ ਸਥਾਨ 'ਤੇ ਅਤੇ ਹਰਗੁਣ ਕੌਰ ਤੀਜੇ ਸਥਾਨ 'ਤੇ ਰਹੇ।
ਸਿੱਖ ਇਤਿਹਾਸ ਦੇ ਮੁਕਾਬਲੇ ਦੋ ਗਰੁੱਪਾਂ ਵਿੱਚ ਕਰਵਾਏ ਗਏ। ਗਰੁੱਪ ਏ 5 ਤੋਂ 8 ਸਾਲ ਵਿੱਚ ਗੁਰਲੀਨ ਕੌਰ ਪਹਿਲੇ ਸਥਾਨ 'ਤੇ, ਗੁਰਤਾਸ ਕੌਰ ਦੂਜੇ ਸਥਾਨ 'ਤੇ ਅਤੇ ਜਪਨਾਮ ਸਿੰਘ ਤੀਜੇ ਸਥਾਨ 'ਤੇ ਰਹੇ। ਗਰੁੱਪ ਬੀ 9 ਤੋਂ 12 ਸਾਲ ਵਿੱਚ ਰਮਦੀਪ ਸਿੰਘ ਪਹਿਲੇ ਸਥਾਨ 'ਤੇ, ਪ੍ਰਭਜੋਤ ਸਿੰਘ ਦੂਜੇ ਸਥਾਨ 'ਤੇ ਅਤੇ ਮਨਰੂਪ ਸਿੰਘ ਤੀਜੇ ਸਥਾਨ 'ਤੇ ਰਹੇ। ਦੁਮਾਲਾ ਸਜਾਉਣ ਦੇ ਮੁਕਾਬਲੇ ਗਰੁੱਪ ਏ 4 ਤੋਂ 11 ਸਾਲ ਵਿੱਚ ਸਰਜੋਤ ਕੌਰ ਪਹਿਲੇ ਸਥਾਨ 'ਤੇ, ਗੁਰਮਨ ਕੌਰ ਦੂਜੇ ਸਥਾਨ 'ਤੇ ਗੁਰਤਾਜ ਸਿੰਘ ਤੀਜੇ ਸਥਾਨ 'ਤੇ ਅਤੇ ਗੁਰਲੀਨ ਕੌਰ ਨੂੰ ਬੈਸਟ ਪਰਸਨੈਲਿਟੀ ਕੱਢਿਆ ਗਿਆ। ਗਰੁੱਪ ਬੀ 12 ਤੋਂ 17 ਸਾਲ ਵਿੱਚ ਗੁਰਨੀਤ ਕੌਰ ਪਹਿਲੇ ਸਥਾਨ 'ਤੇ ਜਿਨਾਂ ਨੇ ਬਿਨਾਂ ਸ਼ੀਸ਼ੇ ਤੋਂ ਦੁਮਾਲਾ ਸਜਾਇਆ। ਪਲਕਪ੍ਰੀਤ ਕੌਰ ਅਤੇ ਨਵਕੀਰਤ ਕੌਰ ਦੂਜੇ ਸਥਾਨ 'ਤੇ, ਯਾਦਵਿੰਦਰ ਕੌਰ ਅਤੇ ਸਿਮਰਨ ਕੌਰ ਤੀਜੇ ਸਥਾਨ 'ਤੇ ਰਹੇ। ਗੁਰਰਾਜ ਕੌਰ ਨੂੰ ਬੈਸਟ ਪਰਸਨੈਲਿਟੀ ਕੱਢਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਲੋਕਾਂ ਨੇ ਮਨਾਇਆ ਹਿੰਦੂ ਸਿੱਖ ਏਕਤਾ ਪ੍ਰੋਗਰਾਮ
ਦਸਤਾਰ ਸਜਾਉਣ ਦੇ ਮੁਕਾਬਲੇ ਗਰੁੱਪ ਏ 8 ਤੋਂ 12 ਸਾਲ ਵਿੱਚ ਅਗਮਪ੍ਰੀਤ ਸਿੰਘ ਪਹਿਲੇ ਸਥਾਨ 'ਤੇ, ਹਰਮਨਜੋਤ ਸਿੰਘ ਦੂਜੇ ਸਥਾਨ 'ਤੇ ਅਤੇ ਹਰਨੇਕ ਸਿੰਘ ਤੀਜੇ ਸਥਾਨ 'ਤੇ ਰਹੇ। ਗਰੁੱਪ ਬੀ 13 ਤੋਂ 23 ਸਾਲ ਸਹਿਜਪ੍ਰੀਤ ਸਿੰਘ ਪਹਿਲੇ ਸਥਾਨ 'ਤੇ ਗੁਰਵੀਰ ਸਿੰਘ ਦੂਜੇ ਸਥਾਨ ਤੇ ਅਤੇ ਜਗਰੂਪ ਸਿੰਘ ਤੀਜੇ ਸਥਾਨ 'ਤੇ ਰਹੇ। ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਹੀ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਉਹ ਅੱਗੇ ਤੋਂ ਇਨ੍ਹਾੰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਹੋਰ ਵੀ ਉਤਸਾਹਿਤ ਹੋ ਸਕਣ ਤੇ ਵਧੇਰੇ ਤਿਆਰੀ ਕਰਕੇ ਆਉਣ। ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਇਹ ਮੁਕਾਬਲੇ ਕਰਵਾਉਣ ਲਈ ਵਿਸ਼ੇਸ਼ ਸੱਦਾ ਦੇਣ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਦੂਰੋਂ ਨੇੜਿਓ ਪਹੁੰਚੇ ਵੱਖ-ਵੱਖ ਪਤਵੰਤੇ ਸੱਜਣਾਂ ਦਾ ਸਨਮਾਨ ਚਿੰਨ੍ਹ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਕਲਤੂਰਾ ਸਿੱਖ ਇਟਲੀ ਵੱਲੋਂ ਇਸ ਮੌਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਜੋ ਕਿ ਇਟਾਲੀਅਨ ਭਾਸ਼ਾ ਵਿੱਚ ਛਪਾਈਆਂ ਹੋਈਆਂ ਹਨ ਅਤੇ ਹੋਰ ਧਾਰਮਿਕ ਸਮੱਗਰੀ ਦਾ ਸਟਾਲ ਵੀ ਲਗਾਇਆ ਗਿਆ ਜੋ ਕਿ ਭੇਟਾ ਰਹਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।