ਗੁਰਦੁਆਰੇ ''ਚ ਚੋਰੀ ਦੇ ਮਾਮਲੇ ''ਚ ਪੁਲਸ ਨੂੰ 2 ਵਿਅਕਤੀਆਂ ਦੀ ਭਾਲ
Saturday, Feb 03, 2018 - 02:34 PM (IST)

ਲੰਡਨ(ਸਮਰਾ)— ਗੁਰਦੁਆਰਾ ਸਿੰਘ ਸਭਾ ਹਾਈ ਰੋਡ ਸੈਵਨ ਕਿੰਗਜ਼ ਵਿਖੇ 25 ਜਨਵਰੀ ਨੂੰ ਰਾਤ 2 ਵਜੇ ਦੇ ਕਰੀਬ ਵਾਪਰੀ ਚੋਰੀ ਦੀ ਇਕ ਘਟਨਾ ਸਬੰਧੀ ਪੁਲਸ 2 ਵਿਅਕਤੀਆਂ ਦੀ ਭਾਲ ਕਰ ਰਹੀ ਹੈ।|ਖ਼ਬਰ ਅਨੁਸਾਰ 2 ਵਿਅਕਤੀ ਗੁਰਦੁਆਰਾ ਸਾਹਿਬ ਦੀ ਇਕ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਗੁਰੂ ਘਰ ਦੀ ਗੋਲਕ ਵਿਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਗੁਰੂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪਰ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਕਤ ਚੋਰਾਂ ਨੇ ਕੋਈ ਪੈਸੇ ਚੋਰੀ ਕੀਤੇ ਜਾਂ ਨਹੀਂ। ਗੁਰੂ ਘਰ ਦੇ ਖ਼ਜ਼ਾਨਚੀ ਬਲਬੀਰ ਸਿੰਘ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।