ਇਟਲੀ ''ਚ 2 ਮਿਲੀਅਨ ਯੂਰੋ ਨਾਲ ਬਣੇਗੀ ਗੁਰਦੁਆਰਾ ਸਾਹਿਬ ਦੀ ਇਮਾਰਤ, ਸੇਵਾ ਸ਼ੁਰੂ (ਤਸਵੀਰਾਂ)
Monday, Mar 17, 2025 - 05:43 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਗੁਰਦੁਆਰਾ ਸਿੰਘ ਸਬਾਊਦੀਆ ਜਿਸ ਦੀ ਕਿ ਨਵੀਂ ਇਮਾਰਤ ਦੀ ਕਾਰ ਸੇਵਾ 2013 ਵਿੱਚ ਆਰੰਭ ਹੋਈ ਸੀ, ਉਸ ਤੋਂ ਇਕ ਸਾਲ ਦੇ ਵਕਫ਼ੇ ਪਿੱਛੋਂ ਸਥਾਨਕ ਨਗਰ ਕੌਂਸਲਰ ਨੇ ਕੁਝ ਤਕਨੀਕੀ ਕਾਰਨਾਂ ਕਰਕੇ ਉਸਾਰੀ ਅਧੀਨ ਬਿਲਡਿੰਗ ਦੀਆਂ ਚੱਲ ਰਹੀਆਂ ਸੇਵਾਵਾਂ 'ਤੇ ਰੋਕ ਲਾ ਦਿੱਤੀ ਸੀ, ਅੱਜ ਲੰਮੇ ਸਮੇਂ ਬਾਅਦ ਕਾਰ ਸੇਵਾ ਮੁੜ ਤੋਂ ਆਰੰਭ ਹੋ ਗਈ ਹੈ। ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀਆਂ ਨਵੀਆਂ ਇਮਾਰਤਾਂ ਜਿਨਾਂ ਦਾ ਉਦਘਾਟਨ ਪਹਿਲਾਂ ਵੀ ਪੰਜ ਪਿਆਰਿਆਂ ਦੁਆਰਾ ਕੀਤਾ ਗਿਆ ਸੀ ਮੁੜ ਤੋਂ ਸਿੰਘਾਂ ਸਾਹਿਬਾਨਾਂ ਨੇ ਅਰਦਾਸ ਬੇਨਤੀ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਸੇਵਾਵਾਂ ਦੀ ਆਰੰਭਤਾ ਕੀਤੀ ਹੈ।
ਇੰਨਾ ਸੇਵਾਵਾਂ ਦੀ ਆਰੰਭਤਾ ਕਰਦਿਆਂ ਸਿੰਘਾਂ ਦੁਆਰਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਗਤ ਵੱਧ ਤੋਂ ਵੱਧ ਚੌਪਈ ਸਾਹਿਬ ਦੇ ਪਾਠ ਦਾ ਜਾਪ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਦੱਸਣਯੋਗ ਹੈ ਇਸ ਮੌਕੇ 'ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਢਿੱਲੋਂ, ਭਾਈ ਰਤਨ ਸਿੰਘ, ਭਾਈ ਮਲਕੀਤ ਸਿੰਘ ਵਿਰਕ ਤੇ ਮੌਜੂਦਾ ਸੰਗਤਾਂ ਨੇ ਦੱਸਿਆ ਕਿ ਲੱਗਭਗ ਛੇ ਮਹੀਨਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਕੇ ਤਿਆਰ ਹੋ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ 'ਚ ਭਾਰਤੀ ਮੂਲ ਦੀਆਂ ਚਾਰ ਉੱਘੀਆਂ ਔਰਤਾਂ ਸਨਮਾਨਿਤ
ਗੁਰਦੁਆਰਾ ਸਾਹਿਬ ਦੀਆ ਦੋ ਮੰਜ਼ਿਲਾਂ ਦੀ ਉਸਾਰੀ ਪਹਿਲਾਂ ਹੋ ਚੁੱਕੀ ਹੈ ਤੇ ਤੀਸਰੀ ਮੰਜ਼ਿਲ ਵੀ ਜਲਦ ਬਣਕੇ ਬਣ ਕੇ ਤਿਆਰ ਹੋ ਜਾਵੇਗੀ। ਦੱਸਣਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਲਾਸੀਓ ਸਟੇਟ ਵਿੱਚ ਸਭ ਤੋਂ ਪਹਿਲਾਂ ਬਣਿਆ ਸੀ ਤੇ ਹੁਣ ਵੀ ਇਸ ਦੀ ਆਲੀਸ਼ਾਨ ਬਿਲਡਿੰਗ 'ਤੇ ਕੋਈ 2 ਮਿਲੀਅਨ ਯੂਰੋ ਖਰਚੇ ਨਾਲ ਤਿੰਨ ਮੰਜ਼ਿਲਾਂ ਬਿਲਡਿੰਗ ਦੀ ਉਸਾਰੀ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਉਸਾਰੀ ਲਈ ਚੱਲ ਰਹੀਆਂ ਸੇਵਾਵਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦੀਆਂ ਸਾਰੀਆਂ ਸੇਵਾਵਾਂ ਸਤੰਬਰ ਅੰਤ ਤੱਕ ਮੁਕੰਮਲ ਹੋਣ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।