ਕੈਨੇਡਾ 'ਚ 8 ਪੰਜਾਬੀਆਂ ਸਣੇ 14 ਗੈਂਗਸਟਰ ਗ੍ਰਿਫਤਾਰ, ਕਰੋੜਾਂ ਦੇ ਹਥਿਆਰ ਬਰਾਮਦ

Sunday, Aug 12, 2018 - 01:32 PM (IST)

ਵੈਨਕੂਵਰ— ਕੈਨੇਡਾ 'ਚ ਵੈਨਕੂਵਰ ਪੁਲਸ ਨੇ 14 ਇੰਡੋ-ਕੈਨੇਡੀਅਨ ਗੈਂਗਸਟਰਾਂ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਮੰਨਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਇਹ ਹਥਿਆਰ ਕੌਮਾਂਤਰੀ ਅੱਤਵਾਦੀ ਸੰਗਠਨ ਨੂੰ ਸਪਲਾਈ ਕਰਨੇ ਸਨ। ਫੜੇ ਗਏ ਦੋਸ਼ੀਆਂ 'ਚੋਂ 8 ਪੰਜਾਬੀ ਮੂਲ ਦੇ ਹਨ। ਦੋਸ਼ੀਆਂ ਕੋਲੋਂ ਪ੍ਰੈਸ਼ਰ ਕੁੱਕਰ ਬੰਬ, ਏ.ਕੇ-47 ਅਤੇ ਸਪਾਈਨ ਗੰਨਜ਼ ਵਰਗੇ 120 ਤੋਂ ਵਧੇਰੇ ਹਥਿਆਰ, 50 ਗੈਰ-ਕਾਨੂੰਨੀ ਡਿਵਾਇਸਸ, 9.5 ਕਿਲੋ ਫੈਨੇਟਾਈਲ, 40 ਕਿਲੋ ਨਸ਼ੀਲੇ ਪਦਾਰਥ ਅਤੇ ਤਕਰੀਬਨ 8 ਲੱਖ ਡਾਲਰ ਕੈਸ਼ ਅਤੇ 8 ਲੱਖ ਡਾਲਰ ਦੇ ਸੋਨੇ ਦੇ ਗਹਿਣੇ ਵੀ ਫੜੇ ਗਏ ਹਨ। ਪੁਲਸ ਨੇ 3.5 ਲੱਖ ਡਾਲਰ ਦੇ ਮੁੱਲ ਦੀਆਂ ਕੁਝ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਇਹ ਕਾਰਵਾਈ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਹੋਈ।

PunjabKesariਸਹਾਇਕ ਪੁਲਸ ਕਮਿਸ਼ਨਰ ਆਰ. ਸੀ. ਐੱਮ. ਪੀ. ਕੇਵਿਨ ਹਾਕਲੇਟ ਨੇ ਦੱਸਿਆ ਕਿ ਫੜੇ ਗਏ ਸਾਰੇ ਗੈਂਗਸਟਰ ਕੰਗ ਅਤੇ ਲੈਟੀਮਰ ਗੈਂਗ ਨਾਲ ਜੁੜੇ ਹਨ। ਦੋਸ਼ੀਆਂ ਦੀ ਉਮਰ 22 ਤੋਂ 68 ਸਾਲ ਦੇ ਵਿਚਕਾਰ ਹੈ। ਇਨ੍ਹਾਂ 'ਚੋਂ ਕਈਆਂ ਦਾ ਸਬੰਧ ਜਲੰਧਰ ਅਤੇ ਲੁਧਿਆਣਾ ਨਾਲ ਦੱਸਿਆ ਜਾ ਰਿਹਾ ਹੈ। 
 

PunjabKesari


ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਨਾਂ—
27 ਸਾਲਾ ਕੇਲ ਲੇਟੀਮਰ, ਸੁਮੀਚ ਕੰਗ(26), ਗੇਰੀ ਕੰਗ(22), ਕੇਗ ਲੇਟੀਮਰ(55), ਕਸੋਨਗੋਰ ਸਜੂਸ(29), ਐਂਡਊਲ ਪਿਕਨਟਿਊ(22), ਜੋਕਬ ਪ੍ਰੇਰਾ(25), ਜੀਤੇਸ਼ ਵਾਘ(37), ਕ੍ਰਿਸਟੋਫਰ ਘੁਮਾਣ(21), ਪਸ਼ਮਿੰਦਰ ਬੋਪਾਰਾਏ(29), ਮਨਵੀਰ ਵੜੈਚ(30), ਰਣਵੀਰ ਕੰਗ(48), ਮਨਬੀਰ ਕੰਗ(50), ਗੁਰਚਰਣ ਕੰਗ(68) ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਕਈ ਹੋਰਾਂ ਦੀ ਪੁਲਸ ਨੂੰ ਭਾਲ ਹੈ, ਜਿਨ੍ਹਾਂ 'ਚੋਂ ਕਈ ਪੰਜਾਬੀ ਮੂਲ ਦੇ ਹਨ। ਇਨ੍ਹਾਂ 'ਚੋਂ ਕਈਆਂ ਦਾ ਜਨਮ ਕੈਨੇਡਾ 'ਚ ਹੀ ਹੋਇਆ ਹੈ। 
 

PunjabKesari
ਕਈ ਟੀਮਾਂ ਨੇ ਮਿਲ ਕੇ ਕੀਤਾ ਆਪ੍ਰੇਸ਼ਨ—
ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਵੈਨਕੂਵਰ ਪੁਲਸ ਅਤੇ ਕੰਬਾਇੰਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬੀ.ਸੀ.(ਸੀ. ਐੱਫ. ਐੱਸ. ਈ. ਯੂ.-ਬੀ.ਸੀ.) ਆਰ. ਐੱਸ. ਐੱਮ. ਪੀ. , ਦਿ ਇੰਟੀਗ੍ਰੇਟਡ ਹੋਮੀਸਾਇਡ ਇਨਵੈਸਟੀਗੇਸ਼ਨ ਟੀਮ ਅਤੇ ਲੋਕਲ ਮਿਊਂਸੀਪਲ ਪੁਲਸ ਡਿਪਾਰਟਮੈਂਟ ਨੇ ਸਾਂਝੀ ਕਾਰਵਾਈ ਕੀਤੀ ਅਤੇ ਵੱਡੀ ਸਫਲਤਾ ਪ੍ਰਾਪਤ ਕੀਤੀ।


Related News