ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ 'ਚ ਬੰਦੂਕਧਾਰੀਆਂ ਨੇ 32 ਲੋਕਾਂ ਦਾ ਕੀਤਾ ਕਤਲ

Thursday, Jun 09, 2022 - 10:43 PM (IST)

ਅਬੂਜਾ-ਨਾਈਜੀਰੀਆ ਦੇ ਉੱਤਰ-ਪੱਛਮੀ ਪੇਂਡੂ ਖੇਤਰ 'ਚ ਘਟੋ-ਘੱਟ 32 ਲੋਕਾਂ ਦੀ ਮੌਤ ਲਈ ਹਥਿਆਰਬੰਦ ਗਿਰੋਹਾਂ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸਥਾਨਕ ਲੋਕਾਂ ਨੇ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਦੀ ਰਾਜਧਾਨੀ ਅਬੂਜਾ ਤੋਂ ਕਰੀਬ 143 ਮੀਲ ਦੂਰ ਕਾਡੁਨਾ ਸੂਬੇ ਦੇ ਕਾਜੂਰਾ ਖੇਤਰ ਦੇ ਨਿਵਾਸੀ ਸੋਲੋਮੋਨ ਨੇ ਦੱਸਿਆ ਕਿ ਐਤਵਾਰ ਨੂੰ ਬੰਦੂਕਧਾਰੀਆਂ ਨੇ ਚਾਰ ਪਿੰਡਾਂ 'ਤੇ ਹਮਲਾ ਕੀਤਾ, ਉਹ ਘੰਟਿਆਂ ਤੱਕ ਇਕ ਪਿੰਡ ਤੋਂ ਦੂਜੇ ਪਿੰਡ ਤੱਕ ਘੁੰਮਦੇ ਰਹੇ। ਮਾੜੇ ਦੂਰਸੰਚਾਰ ਕਾਰਨ ਲੋਕ ਹਮਲੇ ਦੀ ਸੂਚਨਾ ਨਹੀਂ ਦੇ ਸਕੇ।

ਇਹ ਵੀ ਪੜ੍ਹੋ : ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪਿੱਛੇ ਹਟਿਆ ਰੂਸ, ਕਿਹਾ-ਨਹੀਂ ਹੈ ਲੋੜੀਂਦਾ ਤੇਲ

ਨਾਈਜੀਰੀਆ ਦੇ ਉੱਤਰ-ਪੱਛਮੀ 'ਚ ਅਕਸਰ ਅਜਿਹਾ ਹੁੰਦਾ ਹੈ। ਕਾਡੁਨਾ 'ਚ ਕਤਲ ਦੀ ਇਹ ਖ਼ਬਰ ਆਉਣ ਤੋਂ ਸਿਰਫ਼ ਕੁਝ ਸਮੇਂ ਪਹਿਲਾਂ ਦੱਖਣੀ-ਪੱਛਮੀ ਸੂਬੇ ਓਂਡੇ 'ਚ ਕੈਥੋਲਿਕ ਚਰਚ 'ਚ ਇਕ ਹਮਲੇ 'ਚ 30 ਲੋਕ ਮਾਰੇ ਗਏ ਸਨ। ਨਾਈਜੀਰੀਆ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਵੀਰਵਾਰ ਨੂੰ ਕਿਹਾ ਕਿ ਓਂਡੋ 'ਚ ਹਮਲਾ ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ ਗਰੁੱਪ ਦੇ ਕੱਟੜਪੰਥੀ ਬਾਗੀਆਂ ਨੇ ਕੀਤਾ। ਅਡਾਰਾ ਡਿਵੈੱਲਪਮੈਂਟ ਐਸੋਸੀਏਸ਼ਨ ਮੁਤਾਬਕ ਕਾਡੁਨਾ ਸੂਬੇ 'ਚ ਹਮਲੇ ਤੋਂ ਬਾਅਦ ਪਿੰਡਾਂ 'ਚ ਘਟੋ-ਘੱਟ 32 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ ਡੀ. ਐੱਨ. ਏ. ’ਚ ਹੀ ਭ੍ਰਿਸ਼ਟਾਚਾਰ : ਰਾਘਵ ਚੱਢਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

 


Karan Kumar

Content Editor

Related News