ਨਾਈਜੀਰੀਆ ''ਚ ਬੰਦੂਕਧਾਰੀਆਂ ਨੇ 15 ਲੋਕਾਂ ਦਾ ਕੀਤਾ ਕਤਲ

Tuesday, Nov 16, 2021 - 06:41 PM (IST)

ਨਾਈਜੀਰੀਆ ''ਚ ਬੰਦੂਕਧਾਰੀਆਂ ਨੇ 15 ਲੋਕਾਂ ਦਾ ਕੀਤਾ ਕਤਲ

ਲਾਗੋਸ-ਨਾਈਜੀਰੀਆ ਦੇ ਉੱਤਰ-ਪੱਛਮ ਬੰਦੂਕਧਾਰੀਆਂ ਨੇ ਘਟੋ-ਘੱਟ 15 ਲੋਕਾਂ ਨੂੰ ਮਾਰ ਦਿੱਤਾ। ਸੋਕੋਤੋ ਸੂਬੇ ਦੇ ਗਵਰਨਰ ਅਮੀਨੁ ਤੰਬੁਵਾਲ ਨੇ ਇਕ ਬਿਆਨ 'ਚ ਕਿਹਾ ਕਿ ਬੰਦੂਕਧਾਰੀਆਂ ਨੇ ਸੋਕੋਤੋ ਸੂਬੇ 'ਚ ਐਤਵਾਰ ਦੀ ਰਾਤ ਤੋਂ ਸੋਮਵਾਰ ਦੀ ਸਵੇਰ ਤੱਕ ਇਨ੍ਹਾਂ ਹਮਲਿਆਂ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਤੋਂ ਕਰੀਬ 97 ਕਿਲੋਮੀਟਰ ਦੂਰ ਅਤੇ ਗੁਆਂਢੀ ਨਾਈਜਰ ਦੀ ਸਰਹੱਦ ਨੇੜੇ ਸਥਿਤ ਇਕ ਸ਼ਹਿਰ 'ਚ 13 ਲੋਕਾਂ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਭਾਰਤ ਨੇ COP26 ਸ਼ਿਖਰ ਸੰਮੇਲਨ ਨੂੰ ਦੱਸਿਆ 'ਸਫ਼ਲ'

ਉਥੇ, ਸੂਬੇ ਦੀ ਰਾਜਧਾਨੀ ਤੋਂ ਕਰੀਬ 76 ਕਿਲੋਮੀਟਰ ਦੂਰ ਗੋਰੋਨਯੋ 'ਚ ਦੋ ਵਿਅਕਤੀ ਮਾਰੇ ਗਏ। ਨਾਈਜੀਰੀਆ ਦੇ ਸਮੂਚੇ ਉੱਤਰ-ਪੱਛਮ ਅਤੇ ਮੱਧ ਹਿੱਸਿਆਂ 'ਚ ਇਸ ਸਾਲ ਹਿੰਸਕ ਹਮਲਿਆਂ 'ਚ ਸੈਂਕੜੇ ਲੋਕ ਮਾਰੇ ਗਏ ਹਨ। ਅਧਿਕਾਰੀਆਂ ਅਤੇ ਸੁਰੱਖਿਆ ਵਿਸ਼ਲੇਸ਼ਕਾਂ ਮੁਤਾਬਕ, ਬੰਦੂਕਧਾਰੀ ਜ਼ਿਆਦਾਤਰ ਫੁਲਾਨੀ ਜਾਤੀ ਸਮੂਹ ਦੇ ਨੌਜਵਾਨ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਲਿਵਰਪੂਲ 'ਚ ਹਸਪਤਾਲ ਨੇੜੇ ਹੋਏ ਕਾਰ ਧਮਾਕੇ 'ਚ ਇਕ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News