ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 14 ਲੋਕਾਂ ਦਾ ਕਤਲ ਕਰ ਔਰਤਾਂ ਤੇ ਬੱਚਿਆਂ ਸਣੇ 60 ਹੋਰਾਂ ਨੂੰ ਕੀਤਾ ਅਗਵਾ

Monday, Sep 25, 2023 - 09:33 AM (IST)

ਮੈਦੁਗੁਰੀ- ਨਾਈਜੀਰੀਆ 'ਚ ਗੋਲੀਬਾਰੀ ਅਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਬੰਦੂਕਧਾਰੀਆਂ ਨੇ 8 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਉੱਤਰ-ਪੱਛਮੀ ਜ਼ਮਫਾਰਾ ਰਾਜ ਵਿੱਚ ਘੱਟੋ-ਘੱਟ 60 ਹੋਰ ਲੋਕਾਂ ਨੂੰ ਅਗਵਾ ਕਰ ਲਿਆ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ, ਇੱਕ ਪੁਲਸ ਸੂਤਰ ਅਤੇ ਹਮਲੇ ਦੇ ਗਵਾਹ ਇੱਕ ਮੋਟਰਸਾਈਕਲ ਚਾਲਕ ਨੇ ਦੱਸਿਆ ਕਿ ਦੇਸ਼ ਦੇ ਉੱਤਰ-ਪੂਰਬ ਵਿੱਚ ਸ਼ੱਕੀ ਇਸਲਾਮੀ ਵਿਦਰੋਹੀਆਂ ਨੇ ਫੌਜੀ ਸੁਰੱਖਿਆ ਦੇ ਕਾਫਲੇ 'ਤੇ ਹਮਲਾ ਕੀਤਾ, ਜਿਸ ਵਿੱਚ 2 ਸਿਪਾਹੀ ਅਤੇ 4 ਨਾਗਰਿਕ ਮਾਰੇ ਗਏ। 

ਇਹ ਵੀ ਪੜ੍ਹੋ: 'ਇੰਟਰਨੈੱਟ ਸੋਰਸ ਨੂੰ ਸਮਝ ਲਿਆ ਖੁਫੀਆ ਇਨਪੁਟ!', BC ਪ੍ਰੀਮੀਅਰ ਨੇ ਖੋਲੀ ਟਰੂਡੋ ਦੇ ਦਾਅਵਿਆਂ ਦੀ ਪੋਲ

ਸੁਰੱਖਿਆ ਕਾਰਨਾਂ ਕਰਕੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਇਕ ਸਥਾਨਕ ਨੇਤਾ ਨੇ ਕਿਹਾ, ਤਿੰਨ ਸਮੂਹਾਂ ਵਿਚ ਬੰਦੂਕਧਾਰੀਆਂ ਨੇ ਮਿਲਟਰੀ ਬੇਸ ਅਤੇ ਮਾਗਾਮੀ ਅਤੇ ਕਬਾਸਾ ਭਾਈਚਾਰਿਆਂ 'ਤੇ ਹਮਲਾ ਕਰਕੇ 60 ਲੋਕਾਂ ਨੂੰ ਅਗਵਾ ਕਰ ਲਿਆ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਜ਼ਮਫਾਰਾ ਨਾਈਜੀਰੀਆ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਹਥਿਆਰਬੰਦ ਗਿਰੋਹ ਫਿਰੌਤੀ ਲਈ ਆਮ ਲੋਕਾਂ ਨੂੰ ਅਗਵਾ ਕਰਦੇ ਹਨ।

ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਸ਼ਰੇਆਮ ਪੁਲਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News