ਪਾਕਿਸਤਾਨ ''ਚ ਬੰਦੂਕਧਾਰੀਆਂ ਨੇ ਚਾਰ ਮਜ਼ਦੂਰਾਂ ਨੂੰ ਕੀਤਾ ਅਗਵਾ

Saturday, Jun 29, 2024 - 06:12 PM (IST)

ਪਾਕਿਸਤਾਨ ''ਚ ਬੰਦੂਕਧਾਰੀਆਂ ਨੇ ਚਾਰ ਮਜ਼ਦੂਰਾਂ ਨੂੰ ਕੀਤਾ ਅਗਵਾ

ਪੇਸ਼ਾਵਰ (ਭਾਸ਼ਾ) - ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਸ਼ਨੀਵਾਰ ਨੂੰ ਘੱਟੋ-ਘੱਟ ਚਾਰ ਮਜ਼ਦੂਰਾਂ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੂਬੇ ਦੇ ਟੈਂਕ ਜ਼ਿਲ੍ਹੇ 'ਚ ਉਸ ਸਮੇਂ ਵਾਪਰੀ ਜਦੋਂ ਮਜ਼ਦੂਰ ਬਿਜਲੀ ਦੇ ਖੰਭੇ 'ਤੇ ਕੰਮ ਕਰ ਰਹੇ ਸਨ। ਜ਼ਿਲ੍ਹਾ ਪੁਲਸ ਅਧਿਕਾਰੀ ਅਬਦੁਸ ਸਲਾਮ ਖਾਲਿਦ ਨੇ ਕਿਹਾ, “ਅਣਪਛਾਤੇ ਬੰਦੂਕਧਾਰੀਆਂ ਨੇ ਸ਼ਨੀਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਇੱਕ ਅਸ਼ਾਂਤ ਜ਼ਿਲ੍ਹੇ ਤੋਂ 13 ਮਜ਼ਦੂਰਾਂ ਨੂੰ ਅਗਵਾ ਕਰ ਲਿਆ।

ਹਾਲਾਂਕਿ, ਬਾਅਦ ਵਿੱਚ ਉਹ ਨੌਂ ਲੋਕਾਂ ਨੂੰ ਛੱਡ ਗਏ ਅਤੇ ਚਾਰ ਨੂੰ ਆਪਣੇ ਨਾਲ ਲੈ ਗਏ।


author

Harinder Kaur

Content Editor

Related News