ਨਾਈਜੀਰੀਆ ''ਚ ਬੰਦੂਕਧਾਰੀਆਂ ਨੇ 30 ਸਕੂਲੀ ਵਿਦਿਆਰਥੀਆਂ ਨੂੰ ਕੀਤਾ ਅਗਵਾ

03/13/2021 12:48:12 AM

ਲਾਗੋਸ-ਬੰਦੂਕਧਾਰੀਆਂ ਨੇ ਉੱਤਰ-ਪੱਛਮੀ ਨਾਈਜੀਰੀਆ ਦੇ ਇਕ ਸਕੂਲ 'ਤੇ ਹਮਲਾ ਕਰ ਕੇ ਘਟੋ-ਘਟ 30 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਖੇਤਰ 'ਚ ਕੁਝ ਹਫਤੇ ਪਹਿਲਾਂ ਵੀ ਅਜਿਹੀ ਹੀ ਘਟਨਾ ਹੋਈ ਸੀ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ

ਪੁਲਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੇਰ ਰਾਤ ਕਦੁਨਾ ਸੂਬੇ 'ਚ ਫੈਡਰਲ ਕਾਲਜ ਆਫ ਫਾਰੇਸਟ੍ਰੀ ਮੈਕੇਨਾਈਜੇਸ਼ਨ, ਅਫਕਾ 'ਚ ਹੋਈ। ਅੰਤਰਰਾਸ਼ਟਰੀ ਸੁਰੱਖਿਆ ਅਤੇ ਗ੍ਰਹਿ ਮਾਮਲਿਆਂ ਦੇ ਕਮਿਸ਼ਨਰ ਸੈਮੁਅਲ ਅਰੂਵਾਨ ਨੇ ਇਕ ਬਿਆਨ 'ਚ ਕਿਹਾ ਕਿ ਕਰੀਬ 30 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ 'ਚ ਵਿਦਿਆਰਥੀ ਅਤੇ ਵਿਦਿਆਰਥਣਾਂ ਸ਼ਾਮਲ ਹਨ।

ਇਹ ਵੀ ਪੜ੍ਹੋ -ਸਾਲ 2020 'ਚ 65 ਮੀਡੀਆ ਮੁਲਾਜ਼ਮਾਂ ਦੀ ਹੋਈ ਮੌਤ : ਪੱਤਰਕਾਰ ਸਮੂਹ

ਇਸ ਤੋਂ ਇਲਾਵਾ ਸਕੂਲ ਦੇ ਕਈ ਮੁਲਾਜ਼ਮਾਂ ਨੂੰ ਵੀ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ 'ਹਥਿਆਰਬੰਦ ਡਾਕੂਆਂ' ਦੇ ਇਕ ਵੱਡੇ ਗਿਰੋਹ ਵੱਲੋਂ ਕੀਤਾ ਗਿਆ। ਫੌਜ ਨੇ ਹਮਲਾਵਾਰਾਂ ਤੋਂ 180 ਮੁਲਾਜ਼ਮ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਛੱਡਾ ਲਿਆ ਸੀ। ਇਸ ਦੌਰਾਨ ਕਈ ਵਿਦਿਆਰਥੀ ਜ਼ਖਮੀ ਵੀ ਹੋ ਗਏ। ਅਰੂਵਾਨ ਨੇ ਕਿਹਾ ਕਿ ਸੁਰੱਖਿਆ ਫੋਰਸ ਲਾਪਤਾ ਵਿਦਿਆਰਥੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News