ਪਾਕਿ ''ਚ ਬੰਦੂਕਧਾਰੀਆਂ ਨੇ ਪੁਲਸ ਵਾਹਨ ''ਤੇ ਕੀਤਾ ਹਮਲਾ, ਇਕ ਦੀ ਮੌਤ

Thursday, Nov 14, 2019 - 03:34 PM (IST)

ਪਾਕਿ ''ਚ ਬੰਦੂਕਧਾਰੀਆਂ ਨੇ ਪੁਲਸ ਵਾਹਨ ''ਤੇ ਕੀਤਾ ਹਮਲਾ, ਇਕ ਦੀ ਮੌਤ

ਪੇਸ਼ਾਵਰ— ਉੱਤਰ-ਪੱਛਮੀ ਪਾਕਿਸਤਾਨ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਪੁਲਸ ਦੇ ਇਕ ਵਾਹਨ 'ਤੇ ਹਮਲਾ ਕਰ ਦਿੱਤਾ, ਜਿਸ 'ਚ ਇਕ ਸੀਨੀਅਰ ਅੱਤਵਾਦ ਰੋਕੂ ਅਧਿਕਾਰੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਕਰਮਚਾਰੀ ਇਸ ਦੌਰਾਨ ਜ਼ਖਮੀ ਹੋ ਗਏ। ਇਹ ਘਟਨਾ ਪੇਸ਼ਾਵਰ ਜ਼ਿਲੇ ਦੇ ਮਿਆਂ ਗੁੱਜਰ ਪਿੰਡ 'ਚ ਹੋਈ।

ਪੇਸ਼ਾਵਰ ਦੇ ਐੱਸ.ਐੱਸ.ਪੀ. ਜਹੂਰ ਅਫਰੀਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਮਲੇ 'ਚ ਅੱਤਵਾਦ ਰੋਕੂ ਵਿਭਾਗ ਦੇ ਇਕ ਡੀ.ਐੱਸ.ਪੀ. ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਪੁਲਸ ਕਰਮਚਾਰੀ ਇਸ ਦੌਰਾਨ ਜ਼ਖਮੀ ਹੋਏ ਹਨ। ਪੁਲਸ ਦਾ ਇਕ ਦਲ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤੇ ਉਸ ਨੇ ਸ਼ੱਕੀਆਂ ਨੂੰ ਫੜਨ ਦੇ ਲਈ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।


author

Baljit Singh

Content Editor

Related News