ਨਾਈਜੀਰੀਆ ''ਚ ਬੰਦੂਕਧਾਰੀਆਂ ਨੇ ਮਸਜਿਦ ''ਤੇ ਕੀਤਾ ਹਮਲਾ, 16 ਲੋਕਾਂ ਦਾ ਕੀਤਾ ਕਤਲ

Friday, Dec 10, 2021 - 06:02 PM (IST)

ਲਾਗੋਸ (ਭਾਸ਼ਾ)- ਉੱਤਰੀ ਨਾਈਜੀਰੀਆ ਦੇ ਇੱਕ ਪਿੰਡ ਵਿੱਚ ਬੰਦੂਕਧਾਰੀਆਂ ਵੱਲੋਂ ਇੱਕ ਮਸਜਿਦ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ -ਚੀਨ ਦੇ ਸਮਰਥਨ 'ਚ ਆਇਆ ਨਿਕਾਰਾਗੁਆ, ਤਾਇਵਾਨ ਨਾਲ ਕੂਟਨੀਤਕ ਸਬੰਧ ਕੀਤੇ ਖ਼ਤਮ

ਇਹ ਹਮਲਾ ਵੀਰਵਾਰ ਨੂੰ ਨਾਈਜਰ ਰਾਜ ਦੇ ਮਸ਼ੇਗੁ ਖੇਤਰ ਦੇ ਬਾਰੇ ਪਿੰਡ ਵਿੱਚ ਹੋਇਆ। ਸਥਾਨਕ ਸਰਕਾਰ ਦੇ ਚੇਅਰਮੈਨ ਅਲ ਹਸਨ ਈਸਾ ਮਜ਼ਾਕੁਕਾ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਮੋਟਰਸਾਈਕਲਾਂ 'ਤੇ ਸਵਾਰ ਦਰਜਨਾਂ ਹਮਲਾਵਰ ਪਿੰਡ 'ਚ ਦਾਖਲ ਹੋਏ ਅਤੇ ਮਸਜਿਦ 'ਚ ਨਮਾਜ਼ ਅਦਾ ਕਰ ਰਹੇ ਲੋਕਾਂ ਦਾ ਕਤਲ ਕਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਦਾ ਸਮਾਨ ਵੀ ਲੁੱਟ ਲਿਆ। ਅਧਿਕਾਰੀ ਨੇ ਫੋਨ 'ਤੇ ਐਸੋਸੀਏਟਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਬੰਦੂਕਧਾਰੀ ਬਹੁਤ ਖ਼ਤਰਨਾਕ ਸਨ। ਉਨ੍ਹਾਂ ਨੇ ਸਾਡੇ 16 ਲੋਕਾਂ ਨੂੰ ਮਾਰਿਆ ਅਤੇ ਕਈਆਂ ਨੂੰ ਅਗਵਾ ਕਰ ਲਿਆ। ਅਸੀਂ ਅਗਵਾ ਕੀਤੇ ਗਏ ਲੋਕਾਂ ਦੀ ਗਿਣਤੀ ਬਾਰੇ ਨਹੀਂ ਜਾਣਦੇ। ਨਾਈਜੀਰੀਆ ਪੁਲਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਸਿਰਫ ਨੌਂ ਦੱਸੀ ਹੈ। 


Vandana

Content Editor

Related News