ਨਾਈਜੀਰੀਆ ’ਚ ਚਰਚ ’ਤੇ ਹਮਲਾ; 2 ਲੋਕਾਂ ਦੀ ਮੌਤ

Thursday, Nov 20, 2025 - 05:46 PM (IST)

ਨਾਈਜੀਰੀਆ ’ਚ ਚਰਚ ’ਤੇ ਹਮਲਾ; 2 ਲੋਕਾਂ ਦੀ ਮੌਤ

ਅਬੂਜਾ (ਇੰਟ.)- ਬੰਦੂਕਧਾਰੀਆਂ ਨੇ ਨਾਈਜੀਰੀਆ ਵਿਚ ਇਕ ਚਰਚ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ 2 ਲੋਕ ਮਾਰੇ ਗਏ। ਇਸ ਦੌਰਾਨ ਪਾਦਰੀ ਸਮੇਤ ਕਈ ਸ਼ਰਧਾਲੂਆਂ ਨੂੰ ਅਗਵਾ ਕਰ ਲਿਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਨੂੰ ਈਸਾਈਆਂ 'ਤੇ ਅੱਤਿਆਚਾਰ ਦੇ ਦੋਸ਼ਾਂ ਕਾਰਨ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਫੌਜੀ ਦਖਲਅੰਦਾਜ਼ੀ ਦੀ ਧਮਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਕੇਂਦਰੀ ਨਾਈਜੀਰੀਆ ਦੇ ਏਰੂਕੂ ਕਸਬੇ ਵਿੱਚ ਮੰਗਲਵਾਰ ਰਾਤ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਹਮਲੇ ਤੋਂ ਬਾਅਦ ਰਾਸ਼ਟਰਪਤੀ ਟੀਨੁਬੂ ਨੇ ਘਟਨਾ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਦੱਖਣੀ ਅਫਰੀਕਾ (ਜੀ-20 ਸਿਖਰ ਸੰਮੇਲਨ) ਅਤੇ ਅੰਗੋਲਾ (ਏ. ਯੂ.-ਈ. ਯੂ. ਸੰਮੇਲਨ) ਦੇ ਆਪਣੇ ਯੋਜਨਾਬੱਧ ਦੌਰੇ ਨੂੰ ਰੱਦ ਕਰ ਦਿੱਤਾ ਹੈ। ਨਾਈਜੀਰੀਆ ਨੂੰ ਇਸ ਸਮੇਂ ਗੰਭੀਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਦੇਸ਼ ਦੇ ਉੱਤਰੀ ਹਿੱਸੇ ਵਿੱਚ 24 ਸਕੂਲੀ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਗਿਆ ਸੀ। 

 ਪਿਛਲੇ ਮਹੀਨੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਨਾਈਜੀਰੀਆ ਵਿੱਚ ਈਸਾਈ ਧਰਮ ਨੂੰ “ਹੋਂਦ ਦਾ ਖਤਰਾ” (existential threat) ਹੈ। ਉਨ੍ਹਾਂ ਨੇ ਪੈਂਟਾਗਨ ਨੂੰ ਪੱਛਮੀ ਅਫ਼ਰੀਕੀ ਦੇਸ਼ ਵਿੱਚ ਸੰਭਾਵਿਤ ਫੌਜੀ ਕਾਰਵਾਈ ਲਈ ਤਿਆਰੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ।


author

cherry

Content Editor

Related News