ਇੰਡੋਨੇਸ਼ੀਆ ਦੇ ਜਾਵਾ ਟਾਪੂ ''ਤੇ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ, ਕਈ ਲਾਪਤਾ

Friday, Nov 14, 2025 - 01:57 PM (IST)

ਇੰਡੋਨੇਸ਼ੀਆ ਦੇ ਜਾਵਾ ਟਾਪੂ ''ਤੇ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ, ਕਈ ਲਾਪਤਾ

ਜਕਾਰਤਾ (ਏਜੰਸੀ) - ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਲਗਾਤਾਰ ਮੋਹਲੇਧਾਰ ਮੀਂਹ ਪੈਣ ਮਗਰੋਂ ਜ਼ਮੀਨ ਖਿਸਕਣ ਕਾਰਨ 2 ਲੋਕ ਮਾਰੇ ਗਏ ਅਤੇ 21 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਖੇਤਰ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਨੇ ਕੇਂਦਰੀ ਜਾਵਾ ਪ੍ਰਾਂਤ ਦੇ 3 ਪਿੰਡਾਂ ਵਿੱਚ ਦਰਜਨਾਂ ਘਰ ਪ੍ਰਭਾਵਿਤ ਕੀਤੇ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ (ਐਨਡੀਐਮਏ) ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ, "ਜ਼ਮੀਨ ਖਿਸਕਣ ਵਾਲੇ ਖੇਤਰ ਵਿੱਚ ਤੁਰੰਤ ਖੋਜ ਕਰਨਾ ਬਚਾਅ ਕਰਮਚਾਰੀਆਂ ਲਈ ਚੁਣੌਤੀਪੂਰਨ ਸੀ। ਇਸ ਦੇ ਬਾਵਜੂਦ, ਸੰਯੁਕਤ ਟੀਮ ਨੇ ਸ਼ੁੱਕਰਵਾਰ ਸਵੇਰੇ ਬਚਾਅ ਕਾਰਜ ਜਾਰੀ ਰੱਖਿਆ।"

ਕਾਰਵਾਈ ਨੂੰ ਤੇਜ਼ ਕਰਨ ਲਈ ਭਾਰੀ ਉਪਕਰਣ ਤਾਇਨਾਤ ਕੀਤੇ ਗਏ ਹਨ। ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਬਚਾਅ ਕਰਮਚਾਰੀਆਂ ਨੂੰ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰਦੇ ਦਿਖਾਇਆ ਗਿਆ ਹੈ। ਬਚਾਅ ਕਰਮਚਾਰੀ ਮੁਸ਼ਕਲ ਖੇਤਰਾਂ ਤੱਕ ਪਹੁੰਚਣ ਲਈ ਭਾਰੀ ਉਪਕਰਣਾਂ, ਨਿਕਾਸੀ ਸਾਧਨਾਂ ਅਤੇ ਓਜ਼ਾਰਾਂ ਦੀ ਵਰਤੋਂ ਕਰ ਰਹੇ ਹਨ। ਅਕਤੂਬਰ ਅਤੇ ਮਾਰਚ ਦੇ ਵਿਚਕਾਰ ਭਾਰੀ ਮੌਸਮੀ ਮੀਂਹ ਅਕਸਰ ਇੰਡੋਨੇਸ਼ੀਆ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣਦਾ ਹੈ। ਇਹ 17,000 ਟਾਪੂਆਂ ਵਾਲਾ ਦੇਸ਼ ਹੈ, ਜਿੱਥੇ ਲੱਖਾਂ ਲੋਕ ਪਹਾੜੀ ਖੇਤਰਾਂ ਜਾਂ ਉਪਜਾਊ ਹੜ੍ਹ ਦੇ ਮੈਦਾਨਾਂ ਦੇ ਨੇੜੇ ਰਹਿੰਦੇ ਹਨ। ਜਨਵਰੀ ਵਿੱਚ ਵੀ ਕੇਂਦਰਾ ਜਾਵਾ ਸੂਬੇ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।


author

cherry

Content Editor

Related News