ਫ਼ੌਜੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 20 ਦੀ ਮੌਤ

Friday, Aug 11, 2023 - 03:09 PM (IST)

ਫ਼ੌਜੀਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 20 ਦੀ ਮੌਤ

ਬੇਰੂਤ (ਭਾਸ਼ਾ)- ਸੀਰੀਆ ਦੇ ਪੂਰਬੀ ਹਿੱਸੇ 'ਚ ਸ਼ੁੱਕਰਵਾਰ ਤੜਕੇ ਬੰਦੂਕਧਾਰੀਆਂ ਨੇ ਫੌਜੀਆਂ ਨੂੰ ਲਿਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਘੱਟੋ-ਘੱਟ 20 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਵਿਰੋਧੀ ਧਿਰ ਦੇ ਵਰਕਰਾਂ ਨੇ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਇਸਲਾਮਿਕ ਸਟੇਟ (ਆਈ.ਐਸ.) ਅੱਤਵਾਦੀ ਸਮੂਹ ਨੇ ਕੀਤਾ ਹੈ। 2019 'ਚ ਹਾਰ ਤੋਂ ਬਾਅਦ ਵੀ ਉਸ ਦੇ 'ਸਲੀਪਰ ਸੈੱਲ' ਸੀਰੀਆ ਦੇ ਇਲਾਕਿਆਂ 'ਚ ਹਮਲੇ ਕਰ ਰਹੇ ਹਨ।

ਇਹ ਵੀ ਪੜ੍ਹੋ: 16 ਸਾਲਾ ਚੀਅਰਲੀਡਰ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, Long QT ਸਿੰਡਰੋਮ ਨਾਲ ਸੀ ਪੀੜਤ

ਬ੍ਰਿਟੇਨ ਸਥਿਤ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਕਿਹਾ ਕਿ ਦੀਰ ਏਜ਼-ਜ਼ੋਰ ਸੂਬੇ ਦੇ ਮਾਯਾਦੀਨ ਕਸਬੇ ਦੇ ਨੇੜੇ ਇਕ ਸੁੰਨਸਾਨ ਸੜਕ 'ਤੇ ਹੋਏ ਹਮਲੇ 'ਚ 20 ਸੀਰੀਆਈ ਫੌਜੀ ਮਾਰੇ ਗਏ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਸ ਸੂਬੇ ਦੀ ਸਰਹੱਦ ਇਰਾਕ ਨਾਲ ਲੱਗਦੀ ਹੈ। 

ਇਹ ਵੀ ਪੜ੍ਹੋ: ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News