ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ ''ਤੇ ਸਟੋਰ ਮਾਲਕ ''ਤੇ ਕੀਤਾ ਹਮਲਾ, ਨਕਦੀ ਲੈ ਕੇ ਹੋਏ ਫਰਾਰ

11/22/2017 2:55:17 PM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਮੰਗਲਵਾਰ ਦੀ ਸ਼ਾਮ ਨੂੰ ਇਕ ਸਟੋਰ 'ਚ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਸਟੋਰ 'ਚ ਲੁੱਟ-ਖੋਹ ਕਰਨ ਆਏ ਲੁਟੇਰੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਸਟੋਰ ਦੇ 55 ਸਾਲਾ ਮਾਲਕ ਮਾਰਕ ਨੇ ਦੱਸਿਆ ਕਿ ਉਹ ਸਟੋਰ ਅੰਦਰ ਇਕੱਲਾ ਸੀ ਕਿ ਅਚਾਨਕ ਇਕ ਨਕਾਬਪੋਸ਼ ਲੁਟੇਰਾ ਆਇਆ ਅਤੇ ਉਸ ਨੇ ਮੇਰੇ 'ਤੇ ਬੰਦੂਕ ਤਾਣ ਦਿੱਤੀ ਅਤੇ ਮੈਂ ਡਰ ਗਿਆ। ਇਹ ਘਟਨਾ ਮੰਗਲਵਾਰ ਸ਼ਾਮ ਸਥਾਨਕ ਸਮੇਂ ਅਨੁਸਾਰ 5.40 'ਤੇ ਵਾਪਰੀ। ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। 
ਸਟੋਰ ਮਾਲਕ ਮਾਰਕ ਨੇ ਦੱਸਿਆ ਕਿ ਨਕਾਬਪੋਸ਼ ਲੁਟੇਰੇ ਨੂੰ ਜਦੋਂ ਮੈਂ ਰੋਕਿਆ ਤਾਂ ਉਸ ਨੇ ਮੇਰੇ ਵੱਲ ਕੁਰਸੀ ਚੁੱਕ ਕੇ ਸੁੱਟੀ ਅਤੇ ਇੰਨੇ ਨੂੰ ਇਕ ਹੋਰ ਲੁਟੇਰਾ ਦੁਕਾਨ ਅੰਦਰ ਦਾਖਲ ਹੋ ਗਿਆ। ਦੋਵੇਂ ਮੇਰੇ ਤੋਂ ਪੈਸਿਆਂ ਦੀ ਮੰਗ ਕਰਨ ਲੱਗ ਪਏ। ਜਿਸ ਤੋਂ ਬਾਅਦ ਮੈਂ ਸਟੂਲ ਚੁੱਕ ਕੇ ਦੋਹਾਂ ਵੱਲ ਸੁੱਟਿਆ। ਮੈਂ ਬਹੁਤ ਡਰ ਗਿਆ ਸੀ। ਮੈਂ ਕਿਸੇ ਤਰ੍ਹਾਂ ਦੋਹਾਂ ਤੋਂ ਬਚਿਆ ਅਤੇ ਦੋਵੇਂ ਕੈਸ਼ ਕਾਊਂਟਰ 'ਤੇ ਛੋਟੀ ਰਕਮ ਚੋਰੀ ਕਰ ਕੇ ਦੌੜ ਗਏ। ਮਾਰਕ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਨਤਾ ਤੋਂ ਹਮਲਾਵਰ ਲੁਟੇਰਿਆਂ ਦੀ ਪਛਾਣ ਲਈ ਮਦਦ ਮੰਗੀ ਹੈ। ਸੀ. ਸੀ. ਟੀ. ਵੀ. ਫੁਟੇਜ਼ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News