ਕਿਰਾਇਆ ਨਹੀਂ ਦੇ ਰਹੇ ਸੀ ਕਿਰਾਏਦਾਰ, ਅੱਕ ਕੇ ਮਕਾਨ ਮਾਲਕ ਨੇ ਹੀ ਕਰ ਲਈ ਖ਼ੁਦਕੁਸ਼ੀ
Friday, Apr 18, 2025 - 03:15 PM (IST)

ਲੁਧਿਆਣਾ (ਰਾਜ)- ਮੁਹੱਲਾ ਨਿਊ ਰਮੇਸ਼ ਨਗਰ ’ਚ ਸ਼ੱਕੀ ਹਾਲਾਤ ’ਚ ਫਾਹਾ ਲਗਾਉਣ ਵਾਲੇ ਇੰਦਰਪਾਲ ਮਲਹੋਤਰਾ ਨੇ ਕਿਰਾਏਦਾਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਰਜਨੀ ਬਾਲਾ ਦੇ ਬਿਆਨਾਂ ’ਤੇ ਕਿਰਾਏਦਾਰ ਰਸਮੀਕ ਸਿੰਘ ਉਰਫ ਜੋਨੀ ਅਤੇ ਉਸ ਦੀ ਮਾਂ ਬਬਲੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਗੰਦਾ ਕੰਮ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਜਨੀ ਬਾਲਾ ਨੇ ਦੱਸਿਆ ਕਿ ਉਹ ਬੱਚਿਆਂ ਨਾਲ ਆਪਣੀ ਭੈਣ ਕੋਲ ਗਈ ਹੋਈ ਸੀ। ਇਸ ਦੌਰਾਨ ਉਸ ਦਾ ਪਤੀ ਇੰਦਰਪਾਲ ਮਲਹੋਤਰਾ ਘਰ ’ਚ ਇਕੱਲਾ ਸੀ। ਉਨ੍ਹਾਂ ਨੇ ਘਰ ’ਚ ਮੁਲਜ਼ਮ ਅਸਮੀਕ ਸਿੰਘ ਨੂੰ ਕਿਰਾਏ ’ਤੇ ਰੱਖਿਆ ਹੋਇਆ ਸੀ, ਜੋ ਕਾਫੀ ਸਮੇਂ ਤੋਂ ਕਿਰਾਇਆ ਨਹੀਂ ਦੇ ਰਿਹਾ ਸੀ ਅਤੇ ਨਾ ਹੀ ਮਕਾਨ ਖਾਲੀ ਕਰ ਰਿਹਾ ਸੀ। ਇਸ ਲਈ ਉਸ ਨਾਲ ਚੱਲ ਰਹੇ ਵਿਵਾਦ ਤੋਂ ਇੰਦਰਪਾਲ ਕਾਫੀ ਪ੍ਰੇਸ਼ਾਨ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 18 ਤੇ 19 ਅਪ੍ਰੈਲ ਲਈ ਵੱਡੀ ਚਿਤਾਵਨੀ! ਹੁਣ ਤੋਂ ਹੀ ਕਰ ਲਓ ਤਿਆਰੀ
ਮੁਲਜ਼ਮ ਨੇ ਉਸ ਦੇ ਪਤੀ ਨੂੰ ਧਮਕਾਇਆ ਵੀ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਬੁੱਧਵਾਰ ਨੂੰ ਉਸ ਦੇ ਪਤੀ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੁਲਜ਼ਮਾਂ ਨੂੰ ਫੜ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8