ਭਾਰਤ ਵਲੋਂ ਮੁਫਤ ਵੈਕਸੀਨ ਮਿਲਣ 'ਤੇ ਗਵਾਟੇਮਾਲਾ ਦੇ ਰਾਸ਼ਟਰਪਤੀ ਜਮੇਤੀ ਨੇ PM ਮੋਦੀ ਨੂੰ ਕਿਹਾ- ਧੰਨਵਾਦ

Monday, Mar 01, 2021 - 08:40 PM (IST)

ਇੰਟਰਨੇਸ਼ਨਲ ਡੈਸਕ : ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਭਾਰਤ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਭਾਰਤ ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲ-ਨਾਲ ਦੂਜੇ ਦੇਸ਼ਾਂ ਨੂੰ ਵੀ ਮੁਫਤ ਵੈਕਸੀਨ ਪਹੁੰਚਾ ਰਿਹਾ ਹੈ। ਭਾਰਤ ਵਲੋਂ ਕੋਰੋਨਾ ਵਾਇਰਸ ਵੈਕਸੀਨ ਦੀ ਮੁਫਤ ਖੇਪ ਮਿਲਣ ਤੋਂ ਬਾਅਦ ਗਵਾਟੇਮਾਲਾ ਦੇ ਰਾਸ਼ਟਰਪਤੀ ਐਲੇਆਂਦਰੋ ਜਮੇਤੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤ ਨੂੰ ਵਧਾਈ ਦਿੱਤੀ।

ਜਮੇਤੀ ਨੇ ਕਿਹਾ ਕੋਵਿਡ-19 ਵੈਕਸੀਨ ਨੂੰ ਲੈ ਕੇ ਕੀਤੇ ਸਹਿਯੋਗ 'ਤੇ ਪ੍ਰਧਾਨ ਮੰਤਰੀ ਮੋਦੀ ਅਤੇ ਈ.ਏ.ਐੱਮ. ਜੈਸ਼ੰਕਰ ਦਾ ਧੰਨਵਾਦ। ਉਨ੍ਹਾਂ ਕਿਹਾ ਸਾਨੂੰ ਵੈਕਸੀਨ ਵੇਚਣ ਦੀ ਬਜਾਏ ਭਾਰਤ ਨੇ 2 ਲੱਖ ਡੋਜ਼ ਦਾ ਦਾਨ ਦਿੱਤਾ ਜੋ ਫਰੰਟਲਾਈਨ ਹੈਲਥ ਵਰਕਰਾਂ ਨੂੰ ਇੰਮਿਉਨਾਇਜ਼ ਕਰਨ ਵਿੱਚ ਮਦਦ ਕਰੇਗਾ।  ਇਸ ਤੋਂ ਪਹਿਲਾਂ ਵੀ ਕਈ ਹੋਰ ਦੇਸ਼ਾਂ ਦੇ ਪ੍ਰਮੁੱਖ ਵੈਕਸੀਨ ਭੇਜਣ ਦੇ ਚੱਲਦੇ ਭਾਰਤ ਅਤੇ ਪੀ.ਐੱਮ. ਦਾ ਧੰਨਵਾਦ ਕਰ ਚੁੱਕੇ ਹਨ।

ਦੱਸ ਦੇਈਏ ਕਿ ਅਫਗਾਨਿਸਤਾਨ ਨੂੰ ਵੀ ਭਾਰਤ ਨੇ ਕੋਵਿਡ-19 ਵੈਕਸੀਨ ਪਹੁੰਚਾਈਆਂ ਹਨ। ਬੀਤੇ ਮੰਗਲਵਾਰ ਨੂੰ ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪੀ.ਐੱਮ. ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਨਵੀਂ ਦਿੱਲੀ ਨੇ ਜਿਸ ਏਕਤਾ ਦਾ ਪ੍ਰਦਰਸ਼ਨ ਕੀਤਾ ਹੈ, ਉਹ ਦੋਨਾਂ ਦੇਸ਼ਾਂ ਵਿਚਾਲੇ ਇਤਿਹਾਸਕ ਰਿਸ਼ਤਿਆਂ ਦਾ ਸੰਕੇਤ ਦਿੰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 5 ਲੱਖ ਕੋਵਿਡ ਵੈਕਸੀਨ ਭੇਜੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News