ਗ੍ਰੀਸ ਦੇ ਕਰੇਟੇ ਟਾਪੂ ''ਤੇ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

11/27/2019 2:15:04 PM

ਏਥਨਜ਼ (ਗ੍ਰੀਸ)- ਗ੍ਰੀਸ ਵਿਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਨੇ ਯੂਨਾਨ ਦੇ ਟਾਪੂ ਕਰੇਟੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਸ ਦੇ ਝਟਕੇ ਦੱਖਣੀ ਮੇਨਲੈਂਡ ਤੱਕ ਮਹਿਸੂਸ ਕੀਤੇ ਗਏ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਸ਼ੁਰੂਆਤੀ ਤੀਬਰਤਾ 6.0 ਦੱਸੀ, ਜਿਸ ਦਾ ਕੇਂਦਰ ਬੁੱਧਵਾਰ ਸਵੇਰੇ 9:23 ਵਜੇ 71 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ। ਇਹ ਭੂਚਾਲ ਅਲਬਾਮਾ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿਚ ਇਲਾਕੇ ਨੂੰ ਨੁਕਸਾਨ ਪਹੁੰਚਿਆ ਸੀ।


Baljit Singh

Content Editor

Related News