ਗ੍ਰੀਸ ''ਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਕਾਰਨ ਦਰਜਨਾਂ ਲੋਕ ਲਾਪਤਾ
Wednesday, Aug 10, 2022 - 05:15 PM (IST)
ਏਥਨਜ਼ (ਏਜੰਸੀ) : ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਯੂਨਾਨੀ ਅਧਿਕਾਰੀਆਂ ਨੇ ਕਾਰਪਾਥੋਸ ਟਾਪੂ ਦੇ ਪੂਰਬ ਵੱਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਕੋਸਟ ਗਾਰਡ ਨੇ ਬੁੱਧਵਾਰ ਨੂੰ ਕਿਹਾ ਕਿ 29 ਲੋਕਾਂ ਨੂੰ ਰੋਡਸ ਅਤੇ ਕ੍ਰੀਤੇ ਦੇ ਵਿਚਕਾਰ ਸਥਿਤ ਟਾਪੂ ਕਾਰਪਾਥੋਸ ਤੋਂ 33 ਨੌਟੀਕਲ ਮੀਲ ਪੂਰਬ 'ਚ ਬਚਾਇਆ ਗਿਆ ਹੈ।
ਕੋਸਟ ਗਾਰਡ ਨੇ ਕਿਹਾ ਕਿ ਬਚਾਏ ਗਏ ਸਾਰੇ ਲੋਕ ਅਫਗਾਨਿਸਤਾਨ, ਇਰਾਕ ਅਤੇ ਈਰਾਨ ਦੇ ਨਿਵਾਸੀ ਸਨ। ਬਚਾਏ ਗਏ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਸ਼ਤੀ 'ਤੇ ਕਰੀਬ 60 ਤੋਂ 80 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਅੰਤਾਲੀਆ ਖੇਤਰ ਤੋਂ ਇਟਲੀ ਲਈ ਰਵਾਨਾ ਹੋਈ ਸੀ। ਤੱਟ ਰੱਖਿਅਕ ਨੇ ਕਿਹਾ ਕਿ 2 ਤੱਟ ਰੱਖਿਅਕ ਗਸ਼ਤੀ ਕਿਸ਼ਤੀਆਂ, ਇੱਕ ਨੇਵੀ ਜਹਾਜ਼, ਇੱਕ ਹਵਾਈ ਸੈਨਾ ਦਾ ਹੈਲੀਕਾਪਟਰ ਅਤੇ ਘੱਟੋ-ਘੱਟ ਤਿੰਨ ਛੋਟੀਆਂ ਕਿਸ਼ਤੀਆਂ ਨੂੰ ਖੋਜ ਅਤੇ ਬਚਾਅ ਕਾਰਜ ਲਈ ਸੇਵਾ ਵਿੱਚ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ