ਯੂਨਾਨ: ਕਿਸ਼ਤੀ ਹਾਦਸੇ ''ਚ ਘੱਟ ਤੋਂ ਘੱਟ 12 ਪਰਵਾਸੀਆਂ ਦੀ ਮੌਤ

01/11/2020 8:00:14 PM

ਏਥਨਸ- ਆਯੋਨੀਅਨ ਸਾਗਰ 'ਚ ਸ਼ਰਣ ਹਾਸਲ ਕਰਨ ਦੀ ਆਸ ਦੇ ਨਾਲ ਜਾ ਰਹੇ ਲੋਕਾਂ ਦੀ ਇਕ ਕਿਸ਼ਤੀ ਡੁੱਬਣ ਕਾਰਨ ਸ਼ਨੀਵਾਰ ਨੂੰ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਯੂਨਾਨ ਦੇ ਕੋਸਟ ਗਾਰਡ ਬਲ ਨੇ ਇਹ ਜਾਣਕਾਰੀ ਦਿੱਤੀ ਹੈ।

ਉਹਨਾਂ ਕਿਹਾ ਕਿ ਹੁਣ ਤੱਕ 12 ਲਾਸ਼ਾਂ ਬਰਾਮਦ ਹੋਈਆਂ ਹਨ। ਤਲਾਸ਼ ਤੇ ਬਚਾਅ ਕਾਰਜ ਜਾਰੀ ਹੈ। 20 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ਵਿਚ 50 ਲੋਕ ਸਵਾਰ ਸਨ, ਜੋ ਸ਼ਰਣ ਦੀ ਤਲਾਸ਼ ਵਿਚ ਇਟਲੀ ਜਾ ਰਹੇ ਸਨ। ਇਹਨਾਂ ਲੋਕਾਂ ਦੀ ਕਿਸ਼ਤੀ ਪਕਸੀ ਟਾਪੂ ਦੇ ਨੇੜੇ ਸਾਗਰ ਵਿਚ ਉਤਰੀ ਸੀ। ਕਿਸ਼ਤੀ ਵਿਚ ਸਵਾਰ ਲੋਕਾਂ ਦੇ ਪਛਾਣ ਦੇ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਸਟ ਗਾਰਡ ਬਲਾਂ ਦੀਆਂ 6 ਕਿਸ਼ਤੀਆਂ ਤੇ ਨੇਵੀ ਦੇ 2 ਹੈਲੀਕਾਪਟਰ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਉਥੋਂ ਲੰਘ ਰਹੀਆਂ ਦੋ ਕਿਸ਼ਤੀਆਂ ਉਹਨਾਂ ਦੀ ਮਦਦ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਹਾਲ ਦੇ ਸਾਲਾਂ ਵਿਚ ਦੂਜੇ ਦੇਸ਼ਾਂ ਵਿਚ ਸ਼ਰਣ ਦੀ ਆਸ ਵਿਚ ਛੋਟੀ ਤੇ ਅਸੁਰੱਖਿਅਤ ਕਿਸ਼ਤੀਆਂ ਰਾਹੀਂ ਭੂ-ਮੱਧ ਸਾਗਰ ਪਾਰ ਕਰਨ ਨਿਕਲੇ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Baljit Singh

Content Editor

Related News