ਗਲਾਸਗੋ ’ਚ ‘‘ਗਰੇਟ ਸਕਾਟਿਸ਼ ਰਨ 2023’’ ਆਯੋਜਿਤ, 20 ਹਜ਼ਾਰ ਤੋਂ ਵਧੇਰੇ ਲੋਕ ਬਣੇ ਹਿੱਸਾ
Monday, Oct 02, 2023 - 05:58 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੀਆਂ ਸੜਕਾਂ ’ਤੇ ਗ੍ਰੇਟ ਸਕਾਟਿਸ਼ ਰਨ ਵੀਕੈਂਡ ਵਿੱਚ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ 3 ਸਾਲ ਤੋਂ 15 ਸਾਲ ਦੀ ਉਮਰ ਦੇ ਲਗਭਗ 1,200 ਬੱਚਿਆਂ ਨੇ ਜੂਨੀਅਰ ਅਤੇ ਮਿੰਨੀ ਈਵੈਂਟਸ ਦਾ ਆਨੰਦ ਮਾਣਿਆ ਅਤੇ ਐਤਵਾਰ ਤੱਕ ਮੈਰਾਥਨ ਅਤੇ ਹਾਫ ਮੈਰਾਥਨ ਰਾਊਂਡ ਆਫ ਈਵੈਂਟਸ ਨੂੰ ਸਮਾਪਤ ਕੀਤਾ। ਇਸ ਮੌਕੇ ਗ੍ਰੇਟ ਰਨ ਕੰਪਨੀ ਦੇ ਮੁੱਖ ਕਾਰਜਕਾਰੀ ਪਾਲ ਫੋਸਟਰ ਨੇ ਕਿਹਾ ਕਿ ਗਲਾਸਗੋ ਸ਼ਹਿਰ ਦੀਆਂ ਸੜਕਾਂ ’ਤੇ ਇੰਨੇ ਸਾਰੇ ਦੌੜਾਕਾਂ ਨੂੰ ਆਊਟ ਹੁੰਦੇ ਦੇਖਣਾ ਅਤੇ ਪੂਰੇ ਕੋਰਸ ਵਿੱਚ ਉਨ੍ਹਾਂ ਲਈ ਇੰਨਾ ਜ਼ਿਆਦਾ ਸਮਰਥਨ ਦੇਖਣਾ ਸ਼ਾਨਦਾਰ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-Nobel Prize : ਮੈਡੀਕਲ ਦੇ ਖੇਤਰ 'ਚ ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਨੋਬਲ ਪੁਰਸਕਾਰ ਨਾਲ ਸਨਮਾਨਿਤ
ਉਹਨਾਂ ਕਿਹਾ ਕਿ “ਭਾਗ ਲੈਣ ਵਾਲੇ ਹਰ ਵਿਅਕਤੀ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਸਾਡੇ ਸਾਰੇ ਵਲੰਟੀਅਰਾਂ ਅਤੇ ਭਾਈਵਾਲਾਂ ਦਾ ਧੰਨਵਾਦ, ਜਿਨ੍ਹਾਂ ਨੇ ਅੱਜ ਇੱਕ ਸ਼ਾਨਦਾਰ ਦੌੜ ਦਾ ਪ੍ਰਬੰਧ ਕਰਨ ਵਿੱਚ ਸਾਡੀ ਮਦਦ ਕੀਤੀ। ਇਸ ਤੋਂ ਇਲਾਵਾ ਗਲਾਸਗੋ ਲਾਈਫ ਦੀ ਚੇਅਰਪਰਸਨ ਐਨੇਟ ਕ੍ਰਿਸਟੀ ਨੇ ਕਿਹਾ ਕਿ “ਏ ਜੇ ਬੈੱਲ ਗ੍ਰੇਟ ਸਕਾਟਿਸ਼ ਰਨ" ਹਰ ਉਸ ਚੀਜ਼ ਦਾ ਜਸ਼ਨ ਹੈ ਜੋ ਗਲਾਸਗੋ ਨੂੰ ਮਹਾਨ ਬਣਾਉਂਦੀ ਹੈ। ਇਸ ਮੌਕੇ ਪੂਰੇ ਰੂਟ ’ਤੇ ਸ਼ਾਨਦਾਰ ਦ੍ਰਿਸ਼ ਅਤੇ ਥਾਂਵਾਂ, ਸ਼ਾਨਦਾਰ ਮਨੋਰੰਜਨ ਨੇ ਗ੍ਰੇਟ ਸਕਾਟਿਸ਼ ਰਨ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਦਰਸ਼ਕਾਂ ਦੀ ਭੀੜ ਨੇ ਖੂਬ ਆਨੰਦ ਮਾਣਿਆ। ਇਸ ਸਾਲ 31 ਮਿੰਟ ਅਤੇ 27 ਸਕਿੰਟ ਨਾਲ ਲੇਵਿਸ ਹੈਨੀਗਨ ਅਤੇ 33 ਮਿੰਟ ਅਤੇ ਅੱਠ ਸਕਿੰਟ ਦੇ ਸਮੇਂ ਵਿੱਚ ਲਿਲੀ ਪਾਰਟਰਿਜ ਜੇਤੂ ਰਹੇ। ਇਸ ਤੋਂ ਇਲਾਵਾ ਹਾਫ ਮੈਰਾਥਨ ਵਿੱਚ ਜੈਮੀ ਕ੍ਰੋ (1 ਘੰਟੇ 4 ਮਿੰਟ 50 ਸਕਿੰਟ), ਨਤਾਸ਼ਾ ਫਿਲਿਪਸ (1 ਘੰਟਾ 12 ਮਿੰਟ 23 ਸਕਿੰਟ) ਨੇ ਈਵੈਂਟ ਜਿੱਤਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।