ਪਾਕਿ ’ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1600 ਰੁਪਏ ਕਿਲੋ ਵਿੱਕ ਰਹੇ ਅੰਗੂਰ, ਜਾਣੋਂ ਕੇਲਿਆਂ ਦਾ ਭਾਅ

03/28/2023 9:29:45 AM

ਲਾਹੌਰ (ਇੰਟ.)- ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਜ-ਕੱਲ੍ਹ ਹਾਲਾਤ ਠੀਕ ਨਹੀਂ ਹਨ। ਆਰਥਿਕ ਤੰਗੀ ਤੋਂ ਲੰਘ ਰਹੇ ਇਸ ਦੇਸ਼ ਵਿਚ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰਮਜਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਅਜਿਹੇ ਵਿਚ ਕਈ ਲੋਕ ਰੋਜ਼ਾ ਰੱਖ ਰਹੇ ਹਨ। ਰੋਜ਼ੇ ਦੌਰਾਨ ਫਲਾਂ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਵਧ ਜਾਂਦੀ ਹੈ, ਪਰ ਦੇਸ਼ ਵਿਚ ਅੱਜ-ਕੱਲ੍ਹ ਫਲ ਜਾਂ ਡਰਾਈ ਫਰੂਟ ਖਰੀਦਣਾ ਮੁਸ਼ਕਲ ਹੋ ਗਿਆ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਨੂੰ ਕਦੇ 1600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੰਗੂਰ ਖ਼ਰੀਦਣੇ ਪੈਣਗੇ। ਸ਼ਾਇਦ ਨਹੀਂ, ਪਰ ਪਾਕਿਸਤਾਨ ਵਿਚ ਅਜਿਹਾ ਹੀ ਹੋ ਰਿਹਾ ਹੈ। ਪਾਕਿਸਤਾਨ ਵਿਚ ਪੈਟਰੋਲ, ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਤੋਂ ਬਾਅਦ ਹੁਣ ਲੋਕਾਂ ਲਈ ਫਰੂਟ ਖ਼ਰੀਦਣਾ ਵੀ ਔਖਾ ਹੋ ਗਿਆ ਹੈ। ਫਲਾਂ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ। ਆਮ ਲੋਕਾਂ ਲਈ ਇਨ੍ਹਾਂ ਨੂੰ ਖਾਣਾ ਔਖਾ ਹੋ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ

ਅੰਗੂਰ ਖੱਟੇ ਹਨ

ਕਹਾਵਤ ਹੈ ਕਿ ਅੰਗੂਰ ਹੱਥ ਨਾ ਲੱਗਣ ਤਾਂ ਉਹ ਖੱਟੇ ਹੁੰਦੇ ਹਨ, ਪਰ ਇਹ ਕਹਾਵਤ ਪਾਕਿਸਤਾਨ ਵਿਚ ਲਗਭਗ ਸਹੀ ਸਾਬਤ ਹੋ ਰਹੀ ਹੈ, ਕਿਉਂਕਿ ਇਥੇ ਅੰਗੂਰ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਏ ਹਨ। ਦੇਸ਼ ਵਿਚ ਇਨ੍ਹੀਂ ਦਿਨੀਂ ਅੰਗੂਰ ਦੀ ਕੀਮਤ 1600 ਰੁਪਏ ਪ੍ਰਤੀ ਕਿਲੋ ਹੋ ਗਈ ਹੈ, ਜੋ ਕਾਜੂ, ਬਾਦਾਮ ਅਤੇ ਅਖਰੋਟ ਤੋਂ ਵੀ ਜ਼ਿਆਦਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

43 ਰੁਪਏ ਦਾ ਵਿਕ ਰਿਹਾ ਇਕ ਕੇਲਾ

ਅੰਗੂਰ ਦੇ ਨਾਲ-ਨਾਲ ਕੇਲੇ ਦੀਆਂ ਕੀਮਤਾਂ ਸੁਣਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ। ਪਾਕਿਸਤਾਨ ਵਿਚ ਰਮਜਾਨ ਦੌਰਾਨ ਕੇਲਾ ਖਾਣਾ ਵੀ ਲੋਕਾਂ ਲਈ ਬਹੁਤ ਮੁਸ਼ਕਲ ਹੋ ਗਿਆ ਹੈ। ਇਥੇ ਇਕ ਕੇਲਾ 43 ਰੁਪਏ ਦਾ ਵਿਕ ਰਿਹਾ ਹੈ। ਉਥੇ ਹੀ ਇਕ ਦਰਜਨ ਖ਼ਰੀਦਣ ਲਈ ਲੋਕਾਂ ਨੂੰ 500 ਰੁਪਏ ਕੀਮਤ ਚੁਕਾਉਣੀ ਪੈ ਰਹੀ ਹੈ। ਪਾਕਿਸਤਾਨ ਕੰਗਾਲੀ ਦੇ ਦੌਰ ’ਚੋਂ ਲੰਘ ਰਿਹਾ ਹੈ। ਦਰਅਸਲ, ਆਈ. ਐੱਮ. ਐੱਫ. ਨੇ ਪਾਕਿ ਨੂੰ ਕਰਜ਼ਾ ਦੇਣ ਲਈ ਇੰਨੀਆਂ ਸ਼ਰਤਾਂ ਰੱਖ ਦਿੱਤੀਆਂ ਹਨ ਕਿ ਇਨ੍ਹਾਂ ਨੂੰ ਪੂਰਾ ਕਰਨਾ ਵੀ ਪਾਕਿਸਤਾਨ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਇਸ ਦਰਮਿਆਨ ਚਰਚਾਵਾਂ ਚਲ ਰਹੀਆਂ ਹਨ ਕਿ ਜਲਦੀ ਹੀ ਆਈ. ਐੱਮ. ਐੱਫ. ਪਾਕਿਸਤਾਨ ਨੂੰ 1.1 ਅਰਬ ਡਾਲਰ ਦਾ ਕਰਜ਼ਾ ਦੇ ਸਕਦਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਟੈਨੇਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News