ਭ੍ਰਿਸ਼ਟਾਚਾਰ ਦੇ ਮਾਮਲੇ ''ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤ
Tuesday, Jul 02, 2024 - 06:29 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਮੰਗਲਵਾਰ ਨੂੰ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਅਤੇ ਸਾਬਕਾ ਪ੍ਰਥਮ ਮਹਿਲਾ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ। ਖਾਨ ਅਤੇ ਬੀਬੀ ਸਮੇਤ ਹੋਰ ਦੋਸ਼ੀਆਂ 'ਤੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ 'ਚ ਰਾਸ਼ਟਰੀ ਖਜ਼ਾਨੇ ਨੂੰ ਕਰੀਬ 50 ਅਰਬ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਇਸ ਮਾਮਲੇ 'ਚ ਇਕ ਯੂਨੀਵਰਸਿਟੀ ਲਈ ਜ਼ਮੀਨ ਦਿਵਾਉਣ ਦੇ ਬਦਲੇ 'ਚ ਇਕ ਪ੍ਰਾਪਰਟੀ ਟਾਈਕੂਨ ਨੂੰ ਲਾਭ ਪਹੁੰਚਾਉਣ ਦਾ ਦੋਸ਼ ਹੈ।
ਜੱਜ ਮੁਹੰਮਦ ਅਲੀ ਵਰਾਈਚ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਸੁਣਵਾਈ ਦੀ ਪ੍ਰਧਾਨਗੀ ਕੀਤੀ, ਜਿੱਥੇ ਖਾਨ ਅਤੇ ਬੁਸ਼ਰਾ ਬੀਬੀ ਦੋਹਾਂ ਨੂੰ ਇਕ ਹੋਰ ਮਾਮਲੇ 'ਚ ਕੈਦ ਹਨ। ਹਾਲਾਂਕਿ ਜ਼ਮਾਨਤ ਮਿਲਣ ਦੇ ਬਾਵਜੂਦ 49 ਸਾਲਾ ਬੁਸ਼ਰਾ ਗੈਰ-ਕਾਨੂੰਨੀ ਵਿਆਹ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਕਾਰਨ ਜੇਲ੍ਹ 'ਚ ਹੀ ਰਹੇਗੀ। 71 ਸਾਲਾ ਖਾਨ ਨੂੰ ਇਸ ਮਾਮਲੇ 'ਚ ਇਸਲਾਮਾਬਾਦ ਹਾਈ ਕੋਰਟ ਨੇ 14 ਮਈ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ ਪਰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ 29 ਜੂਨ ਇਸ ਨੂੰ ਸਰਵਉੱਚ ਅਦਾਲਤ 'ਚ ਚੁਣੌਤੀ ਦਿੱਤੀ। ਐੱਨ.ਏ.ਬੀ. ਨੇ ਦਸੰਬਰ 2023 'ਚ ਖਾਨ, ਉਨ੍ਹਾਂ ਦੀ ਪਤਨੀ, ਇਕ ਕਰੀਬੀ ਪਰਿਵਾਰਕ ਦੋਸਤ ਫਰਾਹ ਗੋਗੀ ਅਤੇ ਹੋਰ ਖ਼ਿਲਾਫ਼ ਜਵਾਬਦੇਹੀ ਅਦਾਲਤ 'ਚ ਅਲ-ਕਾਦਿਰ ਟਰੱਸਟ ਮਾਮਲਾ ਦਾਇਰ ਕੀਤਾ। ਖਾਨ ਅਤੇ ਬੀਬੀ ਨੂੰ ਫਰਵਰੀ 'ਚ ਰਾਵਲਪਿੰਡੀ ਜਵਾਬਦੇਹੀ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e