ਮੈਲਬੌਰਨ ''ਚ ਸ਼ਾਨਦਾਰ ਰਿਹਾ ''ਸਾਵਣ ਕੁਈਨ'' ਦਾ ਗਰੈਂਡ ਫਾਈਨਲ
Tuesday, Aug 29, 2023 - 12:29 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )- ਮੈਲਬੌਰਨ ਵਿੱਚ ਐੱਚ.ਐੱਮ ਡਿਜ਼ਾਇਨਰ ਤੋਂ ਹਰਜੋਤ ਰੰਧਾਵਾ ਆਹਲੂਵਾਲੀਆ ਅਤੇ ਮਨਦੀਪ ਰੰਧਾਵਾ ਕਾਹਲੋਂ ਵੱਲੋਂ ਐਕਮੇ ਇਮੀਗ੍ਰੇਸ਼ਨ, ਬੱਲ ਪ੍ਰੋਡਕਸ਼ਨ ਅਤੇ ਸਹਿਯੋਗੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਕੁਈਨ ਦਾ ਸ਼ਾਨਦਾਰ ਗਰੈਂਡ ਫਾਈਨਲ ਬੀਤੇ ਐਤਵਾਰ ਨੂੰ ਸਪਰਿੰਗਵੇਲ ਸਿਟੀ ਹਾਲ ਵਿੱਚ ਕਰਵਾਇਆ ਗਿਆ। ਰੰਧਾਵਾ ਭੈਣਾਂ ਦੇ ਇਸੇ ਉੱਦਮ ਦਾ ਹਿੱਸਾ ਸਾਵਣ ਕੁਈਨ 2023 ਦਾ ਗਰੈਂਡ ਫਾਈਨਲ, ਜੋ ਕਿ ਪਹਿਲੇ ਸਾਰੇ ਪੜਾਵਾਂ ਨੂੰ ਤੈਅ ਕਰਵਾਉਣ ਤੋਂ ਬਾਅਦ ਕਰਵਾਇਆ ਗਿਆ, ਬਹੁਤ ਸ਼ਾਨਦਾਰ ਰਿਹਾ। ਇਸ ਸਮਾਗਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਕੁਝ ਹੀ ਘੰਟਿਆਂ ਵਿੱਚ ਹਾਲ ਖਚਾਖਚ ਭਰ ਗਿਆ।
ਇਸ ਗਰੈਂਡ ਫਾਈਨਲ ਦੇ ਨਤੀਜੇ ਬਹੁਤ ਜ਼ਬਰਦਸਤ ਰਹੇ, ਜਿਸ ਵਿੱਚ ਮਿਸ ਕਿਰਨ ਸੇਖੋਂ ਮਿਸ ਸਾਵਣ ਕੁਈਨ 2023 ਚੁਣੀ ਗਈ ਅਤੇ ਮਿਸਿਜ਼ ਜਤਿੰਦਰ ਕੌਰ ਜਟਾਣਾ ਮਿਸਿਜ਼ ਸਾਵਣ ਕੁਈਨ 2023 ਬਣੀ। ਇਸ ਤੋਂ ਬਿਨਾਂ ਮਿਸ ਗਗਨਦੀਪ ਕੌਰ ਅਤੇ ਮਿਸਿਜ਼ ਚਰਨਦੀਪ ਕੌਰ ਤੀਰਥੀ ਉਪ ਵਿਜੇਤਾ ਬਣੀਆਂ। ਜੱਜ ਸਾਹਿਬਾਨ ਸਰਬਪ੍ਰੀਤ ਸਿੰਘ ਗਿੱਲ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਸਿੰਘ ਅਤੇ ਕੁਲਦੀਪ ਕੌਰ ਨੇ ਬਹੁਤ ਬਾਰੀਕੀ ਨਾਲ ਅਧਿਐਨ ਅਤੇ ਵਿਚਾਰ ਕਰਕੇ ਆਖ਼ਰੀ ਨਤੀਜੇ ਤਿਆਰ ਕੀਤੇ। ਢੋਲ ਦੇ ਡਗੇ 'ਤੇ ਸਾਰੀ ਟੀਮ ਹਰਜੋਤ ਰੰਧਾਵਾ, ਮਨਦੀਪ ਰੰਧਾਵਾ, ਰੂਬੀ ਸਿੰਘ, ਜੀਵਨਜੋਤ ਸਿੰਘ ਕਾਹਲੋਂ , ਅਜੈਪਾਲ ਸਿੰਘ ਆਹਲੂਵਾਲੀਆ,ਬਲਜੀਤ ਫਰਵਾਲੀ, ਕੋਮਲਦੀਪ ਮਾਨ, ਮਧੂ ਤਨਹਾ, ਗੁਲਸ਼ਨ ਗੋਰਾਇਆਂ,ਕੁਲਜੀਤ ਕੌਰ ਗ਼ਜ਼ਲ, ਹਿਨਾ ਕੱਕੜ, ਨਵਦੀਪ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਸ਼ੈਰੀ ਸੇਖੋਂ ਨੇ ਕੈਟਵਾਕ ਕੀਤੀ, ਜਿਸਦੀ ਸ਼ੋਅ ਸਟੌਪਰ ਮਾਡਲ ਰੋਜ਼ ਕੌਰ ਬਾਵਾ ਸੀ।
ਇਸ ਵਰ੍ਹੇ ਇੱਕ ਨਵੀਂ ਪਹਿਲ ਕਰਦਿਆਂ ਰੰਧਾਵਾਂ ਭੈਣਾਂ ਨੇ ਹਰ ਸਾਲ ਸਾਵਣ ਕੁਈਨ ਮੁਕਾਬਲੇ ਦੇ ਨਾਲ ਅਚੀਵਮੈਂਟ ਅਵਾਰਡ ਦੇਣ ਦੀ ਘੋਸ਼ਣਾ ਵੀ ਕੀਤੀ। ਇਸੇ ਵਰ੍ਹੇ ਤੋਂ ਸ਼ੁਰੂਆਤ ਕਰਦਿਆਂ ਇਸ ਸਾਲ ਦੇ ਅਚੀਵਮੈਂਟ ਅਵਾਰਡ ਸਤਿੰਦਰ ਚਾਵਲਾ, ਦੀਪਕ ਬਾਵਾ, ਬਲਵਿੰਦਰ ਲਾਲੀ, ਅਮਰਦੀਪ ਕੌਰ,ਬਿਕਰਮ ਸਿੰਘ ਸੇਖੋਂ ਅਤੇ ਪ੍ਰੀਤ ਖਿੰਡਾ ਨੂੰ ਉਹਨਾਂ ਦੀਆਂ ਮੈਲਬੌਰਨ ਵਿੱਚ ਪੰਜਾਬੀ ਕਮਿਊਨਿਟੀ ਲਈ ਕੀਤੀਆਂ ਸੇਵਾਵਾਂ ਬਦਲੇ ਦਿੱਤੇ ਗਏ। ਹਰ ਸਾਲ ਇਹ ਇਨਾਮ ਉਹਨਾਂ ਖ਼ਾਸ ਲੋਕਾਂ ਨੂੰ ਦਿੱਤੇ ਜਾਇਆ ਕਰਨਗੇ ਜੋ ਸੇਵਾ ਭਾਵਨਾ ਅਤੇ ਜਜ਼ਬੇ ਨਾਲ ਕਮਿਊਨਿਟੀ ਦੀ ਸੇਵਾ ਵਿੱਚ ਤੱਤਪਰ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-295 ਫੁੱਟ ਦੀ ਉਚਾਈ 'ਤੇ ਜੋੜੇ ਨੇ ਟੇਬਲ 'ਤੇ ਬੈਠ ਕੇ ਖਾਧਾ ਖਾਣਾ, ਕੀਮਤ ਜਾਣ ਉੱਡਣਗੇ ਹੋਸ਼ (ਵੀਡੀਓ)
ਇਸ ਤੋਂ ਇਲਾਵਾ ਸਾਵਣ ਕੁਈਨ ਪ੍ਰੋਗਰਾਮ ਵਿੱਚ ਰੰਧਾਵਾ ਭੈਣਾਂ ਨੇ ਇੱਕ ਹੋਰ ਨਵਾਂ ਅਧਿਆਇ ਵਿੱਚ ਸ਼ਾਮਲ ਕੀਤਾ ਜਿਸਨੂੰ 'ਲਵ ਫੋਰਐਵਰ ਜ਼ਿੰਦਗੀ' ਦਾ ਨਾਮ ਦਿੱਤਾ ਗਿਆ। ਇਸ ਵਿੱਚ ਜ਼ਿੰਦਗੀ ਦੇ ਤਿੰਨ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਜ਼ਿੰਦਗੀ ਦੇ ਹਰ ਪਲ ਨੂੰ ਮਾਨਣ ਦਾ ਸੱਦਾ ਦਿੱਤਾ ਗਿਆ। ਲਵ ਫੋਰਐਵਰ ਜ਼ਿੰਦਗੀ ਦੇ ਸ਼ੋਅ ਸਟੌਪਰ ਸਤਿੰਦਰ ਸਿੰਘ ਚਾਵਲਾ ਅਤੇ ਹਰਪਾਲ ਕੌਰ ਸਨ। ਇਸਨੂੰ ਬਹੁਤ ਖੂਬਸੂਰਤੀ ਨਾਲ ਦੀਪ ਔਲਖ ਗਿੱਧਾ ਜੋਨ, ਗੁਰਸ਼ੇਰ ਸਿੰਘ ਹੀਰ ਅਕਾਡਮੀ ਅਤੇ ਪ੍ਰਿਅੰਕਾ ਸ਼ਰਮਾ ਭੰਗੜਾ ਗਰੂਵਸ ਨੇ ਕੋਰਿਓਗ੍ਰਾਫਰ ਕੀਤਾ। ਇਸਦਾ ਮੰਚ ਸੰਚਾਲਨ ਰਮਾ ਸੇਖੋਂ ਨੇ ਖੂਬਸੂਰਤ ਅੰਦਾਜ਼ ਵਿੱਚ ਕੀਤਾ। ਇਹ ਇੱਕ ਬਹੁਤ ਅਲੱਗ ਥੀਮ ਹੋ ਨਿਬੜਿਆ ਜਿਸਨੂੰ ਹਾਲ ਵਿੱਚ ਬੈਠੇ ਸਾਰੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸਾਰਾ ਹਾਲ ਤਾੜੀਆਂ ਅਤੇ ਸੀਟੀਆਂ ਨਾਲ ਗੂੰਜ ਉੱਠਿਆ।
ਮੈਲਬਰਨ ਦੇ ਵੱਖ ਵੱਖ ਖੇਤਰਾਂ ਆਏ ਤੋਂ ਸੈਂਕੜੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਇਸ ਸ਼ਾਮ ਨੂੰ ਯਾਦਗਾਰੀ ਬਣਾਇਆ। ਦਿਲਜੀਤ ਸਿੰਘ ਸਿੱਧੂ ਅਤੇ ਰੂਬੀ ਕੌਰ ਨੇ ਬੇਹਤਰੀਨ ਮੰਚ ਸੰਚਾਲਨ ਕਰਦਿਆਂ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਿਆ।ਅਖੀਰ ਤੇ ਹਰਜੋਤ ਰੰਧਾਵਾ ਅਤੇ ਮਨਦੀਪ ਰੰਧਾਵਾ ਨੇ ਪੂਰੀ ਸਾਵਨ ਕੁਵੀਨ ਟੀਮ ਨਾਲ ਹਾਜ਼ਿਰ ਹੋਏ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਵਰ੍ਹੇ ਇਸਤੋਂ ਵੀ ਸ਼ਾਨਦਾਰ ਅਤੇ ਵੱਡਾ ਸਾਵਨ ਕੁਵੀਨ ਮੁਕਾਬਲਾ ਕਰਾਉਣ ਦੇ ਵਾਅਦੇ ਨਾਲ ਸ਼ਾਮ ਦਾ ਸਮਾਪਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।