ਹਰ ਸਾਲ 1 ਟ੍ਰਿਲੀਅਨ ਡਾਲਰ ਦਾ ਖਾਣਾ ਬਰਬਾਦ, TOP 10 ਦੇਸ਼ਾਂ ''ਚ ਭਾਰਤ ਵੀ ਸ਼ਾਮਲ
Tuesday, Oct 28, 2025 - 04:14 PM (IST)
ਵੈੱਬ ਡੈਸਕ- ਇਕ ਪਾਸੇ ਦੁਨੀਆ ਭਰ 'ਚ ਕਰੋੜਾਂ ਲੋਕ ਭੁੱਖ ਨਾਲ ਤੜਫ ਰਹੇ ਨੇ, ਦੂਜੇ ਪਾਸੇ ਹਰ ਸਾਲ ਕਰੋੜਾਂ ਟਨ ਖਾਣਾ ਬੇਕਾਰ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਵੱਲੋਂ ਜਾਰੀ ਕੀਤੀ ਤਾਜ਼ਾ ਫੂਡ ਵੇਸਟ ਰਿਪੋਰਟ 2024 ਨੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ, ਦੁਨੀਆ ਭਰ 'ਚ ਹਰ ਸਾਲ 1 ਟ੍ਰਿਲੀਅਨ ਡਾਲਰ ਤੋਂ ਵੱਧ ਕੀਮਤ ਦਾ ਖਾਣਾ ਸੁੱਟਿਆ ਜਾਂਦਾ ਹੈ, ਜਦੋਂਕਿ ਲਗਭਗ 78 ਕਰੋੜ ਲੋਕ ਅਜੇ ਵੀ ਭੁੱਖ ਨਾਲ ਪੀੜਤ ਨੇ।
ਖਾਣਾ ਬਰਬਾਦ ਕਰਨ ਵਾਲੇ ਟੌਪ 10 ਦੇਸ਼
- ਚੀਨ – ਹਰ ਸਾਲ 10.86 ਕਰੋੜ ਟਨ ਖਾਣਾ ਬਰਬਾਦ (ਪ੍ਰਤੀ ਵਿਅਕਤੀ 76 ਕਿਲੋ)।
- ਭਾਰਤ – 7.81 ਕਰੋੜ ਟਨ ਖਾਣਾ ਬਰਬਾਦ (ਪ੍ਰਤੀ ਵਿਅਕਤੀ 55 ਕਿਲੋ)।
- ਪਾਕਿਸਤਾਨ– 3.07 ਕਰੋੜ ਟਨ।
- ਨਾਈਜੀਰੀਆ – 2.48 ਕਰੋੜ ਟਨ।
- ਅਮਰੀਕਾ – 2.47 ਕਰੋੜ ਟਨ।
- ਬ੍ਰਾਜ਼ੀਲ – 2 ਕਰੋੜ ਟਨ।
- ਮਿਸਰ – 1.8 ਕਰੋੜ ਟਨ।
- ਇੰਡੋਨੇਸ਼ੀਆ – 1.5 ਕਰੋੜ ਟਨ।
- ਮੈਕਸੀਕੋ – 1.34 ਕਰੋੜ ਟਨ।
- ਬੰਗਲਾਦੇਸ਼ – 40 ਲੱਖ ਟਨ ਖਾਣਾ ਹਰ ਸਾਲ ਬੇਕਾਰ।
ਖਾਣਾ ਬਰਬਾਦ ਹੋਣ ਦੇ ਕਾਰਣ
- ਸਟੋਰੇਜ ਸਹੂਲਤਾਂ ਦੀ ਕਮੀ
- ਟਰਾਂਸਪੋਰਟੇਸ਼ਨ ਸਮੱਸਿਆਵਾਂ
- ਸਪਲਾਈ ਚੇਨ ਪ੍ਰਬੰਧਨ ਦੀ ਕਮਜ਼ੋਰੀ
- ਲੋਕਾਂ 'ਚ ਜ਼ਿੰਮੇਵਾਰੀ ਦੀ ਘਾਟ
ਚਿੰਤਾਜਨਕ ਹਾਲਾਤ
ਮਾਹਿਰਾਂ ਮੁਤਾਬਕ, ਜੇ ਇਹ ਖਾਣਾ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਦੁਨੀਆ 'ਚੋਂ ਭੁੱਖਮਰੀ ਦਾ ਵੱਡਾ ਹਿੱਸਾ ਖਤਮ ਹੋ ਸਕਦਾ ਹੈ। ਸਮਾਜਿਕ ਸੰਗਠਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਾਣਾ ਬਰਬਾਦ ਨਾ ਕਰੋ ਤੇ ਬਚਿਆ ਹੋਇਆ ਭੋਜਨ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਅੱਗੇ ਆਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
