ਕੈਨੇਡਾ ਸਰਕਾਰ 10 ਲੱਖ ਲੋਕਾਂ ਨੂੰ ਦੇਵੇਗੀ ਪੀ.ਆਰ.

01/11/2019 8:07:01 PM

ਓਟਵਾ (ਏਜੰਸੀ)- ਕੈਨੇਡਾ ਦੀ ਸੰਸਦ ਨੇ ਅਗਲੇ ਤਿੰਨ ਸਾਲਾਂ ਵਿਚ 10 ਲੱਖ ਤੋਂ ਜ਼ਿਆਦਾ ਨਵੇਂ ਸਥਾਈ ਵਾਸੀਆਂ ਨੂੰ ਜੋੜਣ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜੋ ਦੇਸ਼ ਦੀ ਆਬਾਦੀ ਦਾ ਲਗਭਗ ਇਕ ਫੀਸਦੀ ਹਨ। ਇਕ ਰਿਪੋਰਟ ਮੁਤਾਬਕ ਕੈਨੇਡਾ ਨੇ 2017 ਵਿਚ 2,86,000 ਸਥਾਈ ਵਾਸੀਆਂ ਦਾ ਸਵਾਗਤ ਕੀਤਾ ਸੀ ਅਤੇ ਇਹ ਗਿਣਤੀ ਇਸ ਸਾਲ 3,50,000 ਤੱਕ ਪਹੁੰਚ ਸਕਦੀ ਹੈ ਅਤੇ 2020 ਤੱਕ ਇਹ ਗਿਣਤੀ 3,60,000, ਜਦੋਂ ਕਿ 2021 ਵਿਚ ਇਹ ਗਿਣਤੀ 3,70,000 ਤੱਕ ਪਹੁੰਚ ਸਕਦੀ ਹੈ।

ਕੈਨੇਡਾ ਦੇ ਪ੍ਰਵਾਸਨ, ਸ਼ਰਨਾਰਥੀ ਅਤੇ ਨਾਗਰਿਕਤਾ ਮਾਮਲਿਆਂ ਦੇ ਮੰਤਰੀ ਅਹਿਮਦ ਹੁਸੈਨ ਨੇ ਵੀਰਵਾਰ ਨੂੰ ਕਿਹਾ ਕਿ ਇਤਿਹਾਸ ਵਿਚ ਸਾਡੇ ਵਲੋਂ ਸਵਾਗਤ ਕੀਤੇ ਗਏ ਨਵੇਂ ਲੋਕਾਂ ਨੂੰ ਧੰਨਵਾਦ, ਕੈਨੇਡਾ ਇਕ ਮਜ਼ਬੂਤ ਅਤੇ ਮਹਾਨ ਦੇਸ਼ ਵਜੋਂ ਵਿਕਸਿਤ ਹੋਇਆ ਹੈ, ਜਿਸ ਦਾ ਅਸੀਂ ਸਾਰੇ ਆਨੰਦ ਲੈ ਰਹੇ ਹਾਂ। ਹੁਸੈਨ ਜੋ ਖੁਦ ਸੋਮਾਲੀਆ ਦੇ ਇਮੀਗ੍ਰਾਂਟ ਹਨ, ਨੇ ਕਿਹਾ ਕਿ ਲੋਕਾਂ ਦੇ ਆਗਮਨ ਨਾਲ ਕੈਨੇਡਾ ਵਿਚ ਬਜ਼ੁਰਗਾਂ ਦੀ ਵੱਧਦੀ ਆਬਾਦੀ ਅਤੇ ਜਨਮ ਦਰ ਵਿਚ ਕਮੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ ਅਤੇ ਮਜ਼ਦੂਰ ਸ਼ਕਤੀ ਵਿਚ ਵਾਧਾ ਹੋਵੇਗਾ।

ਨਵੇਂ ਪ੍ਰਵਾਸੀਆਂ ਲਈ ਕੈਨੇਡਾ ਦੇ ਦੋਸਤਾਨਾ ਰੁਝਾਨ ਅਜਿਹੇ ਸਮੇਂ ਸਾਹਮਣੇ ਆਏ ਹਨ, ਜਦੋਂ ਸੰਯੁਕਤ ਰਾਸ਼ਟਰ ਸਣੇ ਪੱਛਮੀ ਦੇਸ਼ਾਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। 2017 ਵਿਚ ਛਪੀ ਇਕ ਰਿਪੋਰਟ ਮੁਤਾਬਕ ਸ਼ਰਨਾਰਥੀ ਜੋ ਬੇਘਰ ਹੋਏ, ਦੀ ਗਿਣਤੀ 68.5 ਮਿਲੀਅਨ ਤੱਕ ਪਹੁੰਚ ਗਈ ਹੈ। ਇਹ ਅੰਕੜਾ ਇਕ ਨਿਊਜ਼ ਚੈਨਲ ਵਲੋਂ ਜਨਤਕ ਕੀਤਾ ਗਿਆ ਹੈ।


Sunny Mehra

Content Editor

Related News