ਕੈਨੇਡਾ 'ਚ ਟਰੱਕ ਡਰਾਈਵਰਾਂ 'ਤੇ ਸਰਕਾਰ ਸਖ਼ਤ, ਲਾਗੂ ਕੀਤਾ ਨਵਾਂ ਨਿਯਮ

03/13/2024 6:18:23 PM

ਵੈਨਕੂਵਰ: ਕੈਨੇਡਾ ਵਿਚ ਟਰੱਕ ਡਰਾਈਵਰਾਂ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ ਕੈਨੇਡਾ ਦੇ ਬੀ.ਸੀ. ਵਿਚ ਓਵਰਸਾਈਜ਼ ਲੋਡ ਨਾਲ ਓਵਰਪਾਸ ਭੰਨਣ ਵਾਲੇ ਟਰੱਕ ਡਰਾਈਵਰਾਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਦਕਿ 18 ਮਹੀਨੇ ਲਈ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਦਸੰਬਰ 2021 ਤੋਂ ਹੁਣ ਤੱਕ ਟਰੱਕਾਂ ਵਾਲੇ 35 ਓਵਰਪਾਸ ਅਤੇ ਪੁਲਾਂ ਦਾ ਨੁਕਸਾਨ ਕਰ ਚੁੱਕੇ ਹਨ। ਟ੍ਰਾਂਸਪੋਰਟੇਸ਼ਨ ਮੰਤਰੀ ਰੌਬ ਫਲੈਮਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਫਰਾਸਟ੍ਰਕਚਰ ਦਾ ਨੁਕਸਾਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਸਿਰਫਿਰੇ ਨੇ ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ, 2 ਹਲਾਕ

18 ਮਹੀਨੇ ਦੀ ਕੈਦ ਤੋਂ ਇਲਾਵਾ ਹੋਵੇਗਾ 100,000 ਜੁਰਮਾਨਾ

ਕਿਸੇ ਓਵਰਪਾਸ ਜਾਂ ਪੁਲ ਨਾਲ ਟਰੱਕ ਦੀ ਟੱਕਰ ਹੋਣ ਮਗਰੋਂ ਕੋਈ ਬਹਾਨਾ ਨਹੀਂ ਸੁਣਿਆ ਜਾਵੇਗਾ। ਲੋਡ ਦੇ ਆਕਾਰ ਅਤੇ ਇਸ ਨੂੰ ਲਿਜਾਣ ਲਈ ਰੂਟ ਦੀ ਚੋਣ ਕਰਨ ਲਈ ਡਰਾਈਵਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਆਧੁਨਿਕ ਯੁਗ ਵਿਚ ਮੋਬਾਈਲ ਫੋਨ ਰਾਹੀਂ ਰੂਟ ਦੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਪਤਾ ਕੀਤੀ ਜਾ ਸਕਦੀ ਹੈ। ਫਲੈਮਿੰਗ ਨੇ ਜ਼ੋਰ ਦੇ ਕੇ ਆਖਿਆ ਕਿ ਮੋਟਾ ਜੁਰਮਾਨਾ ਅਤੇ ਸਖਤ ਸਜ਼ਾ ਦੇ ਨਿਯਮਾਂ ਨਾਲ ਟ੍ਰਾਂਸਪੋਰਟ ਕੰਪਨੀਆਂ ਵੀ ਚੌਕਸ ਹੋ ਜਾਣਗੀਆਂ ਕਿਉਂਕਿ ਕੁਝ ਟ੍ਰਾਂਸਪੋਰਟ ਕੰਪਨੀਆਂ ਹੀ ਅਣਗਹਿਲੀ ਵਰਤਦੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਵਰਪਾਸ ਨਾਲ ਟੱਕਰ ਹੋਣ ’ਤੇ ਟਰੱਕ ਡਰਾਈਵਰਾਂ ਜਾਂ ਟ੍ਰਾਂਸਪੋਰਟ ਕੰਪਨੀਆਂ ਨੂੰ ਸਿਰਫ 500 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਸੀ। ਓਵਰਪਾਸ ਭੰਨਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਕਈ ਟ੍ਰਾਂਸਪੋਰਟਰਾਂ ਦੇ ਨਾਂ ਵੀ ਉਭਰ ਕੇ ਸਾਹਮਣੇ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News