ਗੋਟਾਬਾਯਾ ਨੇ ਵੀਰਸਿੰਘੇ ਨੂੰ ਕੇਂਦਰੀ ਬੈਂਕ ਦਾ ਮੁਖੀ ਕੀਤਾ ਨਿਯੁਕਤ

Friday, Apr 08, 2022 - 04:23 PM (IST)

ਗੋਟਾਬਾਯਾ ਨੇ ਵੀਰਸਿੰਘੇ ਨੂੰ ਕੇਂਦਰੀ ਬੈਂਕ ਦਾ ਮੁਖੀ ਕੀਤਾ ਨਿਯੁਕਤ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਦੇਸ਼ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਕੇਂਦਰੀ ਬੈਂਕ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੇ ਮੀਡੀਆ ਡਿਵੀਜ਼ਨ ਨੇ ਦਿੱਤੀ। ਨੰਦਲਾਲ ਵੀਰਾਸਿੰਘੇ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਜੀਤ ਨਿਵਾਦਰ ਕਾਬਰਾਲ ਦੇ ਅਸਤੀਫੇ ਤੋਂ ਬਾਅਦ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ।

ਰਾਸ਼ਟਰਪਤੀ ਦੇ ਮੀਡੀਆ ਡਿਵੀਜ਼ਨ ਨੇ ਕਿਹਾ ਕਿ ਵਿਰਾਸਿੰਘੇ ਕੋਲ ਵਿੱਤੀ ਖੇਤਰ ਵਿੱਚ ਵਿਆਪਕ ਤਜ਼ਰਬਾ ਸੀ ਅਤੇ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਵਿੱਚ ਕਈ ਅਹੁਦਿਆਂ 'ਤੇ ਰਹੇ ਹਨ। ਰਾਸ਼ਟਰਪਤੀ ਨੇ ਵੀਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਵੀਰਸਿੰਘੇ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਨ੍ਹੀਂ ਦਿਨੀਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਸਮਾਗੀ ਜਾਨਾ ਬਲਵੇਗਯਾ (ਐੱਸ.ਜੇ.ਬੀ.) ਨੇ ਸ਼ੁੱਕਰਵਾਰ ਨੂੰ ਸਰਕਾਰ ਤੋਂ ਮੰਗ ਕੀਤੀ ਕਿ ਉਹ ਚੱਲ ਰਹੇ ਆਰਥਿਕ ਸੰਕਟ ਨੂੰ ਹੱਲ ਕਰੇ ਜਾਂ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਕਰੇ।
 


author

cherry

Content Editor

Related News