ਗੂਗਲ ਮੈਪ ਨੂੰ ਵਿਅਕਤੀ ਨੇ ਪਾਇਆ ਚੱਕਰਾਂ ''ਚ, ਖਾਲੀ ਸੜਕ ''ਤੇ ਦਿਖਾ ਦਿੱਤਾ ਟ੍ਰੈਫਿਕ ਜਾਮ

02/05/2020 1:19:08 AM

ਬਰਲਿਨ (ਏਜੰਸੀ)- ਆਮ ਤੌਰ 'ਤੇ ਗੂਗਲ ਮੈਪ ਦੀ ਵਰਤੋਂ ਅਸੀਂ ਸ਼ਹਿਰ ਦੀਆਂ ਰੁਝੇਵਿਆਂ ਭਰੀਆਂ ਸੜਕਾਂ 'ਤੇ ਟ੍ਰੈਫਿਕ ਦੀ ਸਥਿਤੀ ਦਾ ਪਤਾ ਲਗਾਉਣ ਲਈ ਕਰਦੇ ਹਾਂ। ਇਸ 'ਤੇ ਵਿਸ਼ਵਾਸ ਕਰਕੇ ਆਪਣਾ ਪਲਾਨ ਵੀ ਬਣਾ ਲੈਂਦੇ ਹਨ। ਪਰ ਕੀ ਸੱਚ ਵਿਚ ਇਹ ਤਕਨੀਕ ਫੂਲਪਰੂਫ ਹੁੰਦੀ ਹੈ। ਇਸ ਦਾ ਜਵਾਬ ਸ਼ਾਇਦ ਨਾ ਹੈ। ਜਰਮਨੀ ਦੇ ਸਿਮੋਨ ਵੇਕਰਟ ਨੇ ਬਰਲਿਨ ਦੀਆਂ ਸੜਕਾਂ 'ਤੇ ਵਰਚੁਅਲ ਟ੍ਰੈਫਿਕ ਜਾਮ ਕ੍ਰੀਏਟ ਕਰਕੇ ਗੂਗਲ ਮੈਪ ਨੂੰ ਬੇਵਕੂਫ ਬਣਾ ਦਿੱਤਾ। ਸਿਮਨ ਨੇ ਯੂ-ਟਿਊਬ 'ਤੇ ਇਕ ਵੀਡੀਓ ਪੋਸਟ ਕਰਕੇ ਦੱਸਿਆ ਕਿ ਉਸ ਨੇ ਕਿਵੇਂ ਗੂਗਲ ਮੈਪਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। 
ਸਿਮੋਨ ਨੇ ਇਸ ਦੇ ਲਈ 99 ਸਮਾਰਟਫੋਨ ਦੀ ਮਦਦ ਲਈ। ਯਾਨੀ ਬਰਲਿਨ ਦੀ ਜਿਸ ਸੜਕ 'ਤੇ ਉਹ ਚਲ ਰਿਹਾ ਸੀ, ਉਥੇ ਟ੍ਰੈਫਿਕ ਨਹੀਂ ਸੀ, ਉਥੇ ਵੀ ਇਸ ਵਿਅਕਤੀ ਨੇ ਰੈਡ ਸਿਗਨਲ ਦਿਖਾ ਦਿੱਤਾ। ਇਸ ਦੇ ਲਈ ਨਾ ਤਾਂ ਉਸ ਨੇ ਕੋਈ ਸਾਫਟਵੇਅਰ ਯੂਜ਼ ਕੀਤਾ ਅਤੇ ਨਾ ਹੀ ਟ੍ਰੈਫਿਕ ਜਾਂ ਗੂਗਲ ਦਾ ਕੋਈ ਅਕਾਉਂਟ ਹੈਕ ਕੀਤਾ। ਵੀਡੀਓ ਮੁਤਾਬਕ, ਉਸ ਨੇ ਸਾਰੇ ਫੋਨਾਂ ਨੂੰ ਇਕ ਟੋਕਰੀ ਵਿਚ ਰੱਖਿਆ ਅਤੇ ਉਨ੍ਹਾਂ ਸੜਕਾਂ ਤੋਂ ਲੰਘਣ ਲੱਗਾ ਜਿਥੇ ਟ੍ਰੈਫਿਕ ਬਿਲਕੁਲ ਨਹੀਂ ਸੀ। ਉਸ ਨੇ ਇਨ੍ਹਾਂ ਸਾਰੇ ਸਮਾਰਟਫੋਨ ਵਿਚ ਗੂਗਲ ਮੈਪ ਨੂੰ ਆਨ ਕਰ ਦਿੱਤਾ ਅਤੇ ਵੱਖ-ਵੱਖ ਰਸਤਿਆਂ ਤੋਂ ਲੰਘਣ ਲੱਗਾ। ਇਸ ਦੌਰਾਨ ਗੂਗਲ ਮੈਪ 'ਤੇ ਟ੍ਰੈਫਿਕ ਦੀ ਸਥਿਤੀ ਬਦਲਦੀ ਗਈ ਅਤੇ ਮੈਪ ਗ੍ਰੀਨ ਤੋਂ ਰੈੱਡ ਹੁੰਦਾ ਗਿਆ।
ਦਰਅਸਲ ਗੂਗਲ ਮੈਪ ਕਿਸੇ ਵੀ ਜਗ੍ਹਾ ਦੇ ਟ੍ਰੈਫਿਕ ਦੀ ਸਥਿਤੀ ਦਿਖਾਉਣ ਲਈ ਉਸ ਇਲਾਕੇ ਵਿਚ ਮੌਜੂਦ ਸਮਾਰਟਫੋਨ ਦੀ ਲੋਕੇਸ਼ਨ ਦੀ ਵਰਤੋਂ ਕਰਦਾ ਹੈ। ਨਾਲ ਹੀ ਇਹ ਹੋਰ ਸਮਾਰਟਫੋਨ ਦੇ ਡੇਟਾ ਦੀ ਵੀ ਵਰਤੋਂ ਕਰਦਾ ਹੈ। ਫਿਰ ਰਫਤਾਰ, ਲੋਕੇਸ਼ਨ ਅਤੇ ਹੋਰ ਕ੍ਰਾਊਡਸੋਰਸ ਡੇਟਾ ਦਾ ਐਨਾਲਿਸਿਸ ਕਰਕੇ ਗੂਗਲ ਇਲਾਕੇ ਜਾਂ ਰੋਡ ਦਾ ਲਾਈਵ ਟ੍ਰੈਫਿਕ ਮੈਪ ਜਨਰੇਟ ਕਰਦਾ ਹੈ। ਇਹੀ ਯੂਜ਼ਰ ਤੱਕ ਪਹੁੰਚਦਾ ਹੈ ਅਤੇ ਉਥੋਂ ਦੇ ਟ੍ਰੈਫਿਕ ਦੀ ਸਥਿਤੀ ਪਤਾ ਚੱਲਦੀ ਹੈ। ਜਿਵੇਂ ਸਿਮੋਨ ਨੇ ਕਾਰਟ ਨੂੰ ਇਨ੍ਹਾਂ ਰਸਤਿਆਂ ਤੋਂ ਲੰਘਾਇਆ, ਗੂਗਲ ਨੇ ਇਨ੍ਹਾਂ ਸਾਰੇ ਸਮਾਰਟਫੋਨ ਦੀ ਲੋਕੇਸ਼ਨ ਇਕ ਹੀ ਥਾਂ ਪਾਈ ਅਤੇ ਮੈਪ 'ਤੇ ਇਹ ਦਿਖਾਉਣ ਲੱਗਾ ਕਿ ਉਥੇ ਟ੍ਰੈਫਿਕ ਜ਼ਿਆਦਾ ਹੈ।


Sunny Mehra

Content Editor

Related News