ਕੋਰੋਨਾ ਵੈਕਸੀਨ ''ਤੇ ਬ੍ਰਿਟਿਸ਼ ਕੰਪਨੀ ਨੇ ਦਿੱਤੀ ਖੁਸ਼ਖਬਰੀ

Thursday, Jul 30, 2020 - 11:40 PM (IST)

ਕੋਰੋਨਾ ਵੈਕਸੀਨ ''ਤੇ ਬ੍ਰਿਟਿਸ਼ ਕੰਪਨੀ ਨੇ ਦਿੱਤੀ ਖੁਸ਼ਖਬਰੀ

ਲੰਡਨ - ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ AZD1222 ਦੇ ਪ੍ਰੀਖਣ ਦੇ ਕਾਫੀ ਵਧੀਆ ਨਤੀਜੇ ਆ ਰਹੇ ਹਨ। ਇਸ ਵੈਕਸੀਨ ਦੇ ਤੀਜੇ ਪੜਾਅ ਦਾ ਹਿਊਮਨ ਟ੍ਰਾਇਲ ਜਾਰੀ ਹੈ। ਉਥੇ, ਦੂਜੇ ਪੜਾਅ ਦੇ ਨਤੀਜਿਆਂ ਨੂੰ ਲੈ ਕੇ ਕੰਪਨੀ ਨੇ ਖੁਸ਼ੀ ਜਤਾਈ ਹੈ। ਜਲਦ ਹੀ ਇਸ ਦਾ ਡਾਟਾ ਸਾਇੰਸ ਜਨਰਲ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ।

ਵੈਕਸੀਨ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਚੰਗਾ ਡਾਟਾ
ਕੰਪਨੀ ਦੇ ਚੀਫ ਐਕਜ਼ੀਕਿਊਟਿਵ ਪਾਸਕਲ ਸੋਰਿਟਸ ਨੇ ਕਿਹਾ ਕਿ ਵੈਕਸੀਨ ਦਾ ਵਿਕਾਸ ਬਹੁਤ ਸਹੀ ਚੱਲ ਰਿਹਾ ਹੈ। ਸਾਨੂੰ ਵੈਕਸੀਨ ਦੇ ਪ੍ਰੀਖਣ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਚੰਗਾ ਡਾਟਾ ਮਿਲ ਰਿਹਾ ਹੈ। ਇਸ ਨੂੰ ਜਿਨ੍ਹਾਂ ਵਾਲੰਟੀਅਰਸ ਨੂੰ ਦਿੱਤਾ ਗਿਆ ਸੀ, ਉਨ੍ਹਾਂ ਦੇ ਸਰੀਰ ਵਿਚ ਵਾਇਰਸ ਖਿਲਾਫ ਲੱੜਣ ਵਾਲੀ ਐਂਟੀਬਾਡੀ ਦੇ ਨਾਲ-ਨਾਲ ਵਾਈਟ ਬਲੱਡ ਸੈੱਲਸ Killer T-cells ਵੀ ਪਾਏ ਗਏ।

ਕੋਰੋਨਾ ਲਈ ਰਾਮਬਾਣ ਬਣੇਗੀ ਆਕਸਫੋਰਡ ਵੈਕਸੀਨ
ਕੋਰੋਨਾਵਾਇਰਸ ਦੀ ਵੈਕਸੀਨ ਵਿਕਸਤ ਕਰਨ ਲਈ ਦੁਨੀਆ ਭਰ ਵਿਚ ਕਰੀਬ 180 ਵਿਕਲਪਾਂ 'ਤੇ ਇਸ ਵੇਲੇ ਕੰਮ ਚੱਲ ਰਿਹਾ ਹੈ ਅਤੇ ਅਲੱਗ-ਅਲੱਗ ਰਿਸਰਚਾਂ ਵਿਚ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਅਮਰੀਕਾ ਦੀ Moderna Inc ਦੀ ਵੈਕਸੀਨ mrna1273 ਇਨਸਾਨਾਂ 'ਤੇ ਪਹਿਲੇ ਟ੍ਰਾਇਲ ਵਿਚ ਸਫਲ ਵੀ ਰਹੀ ਹੈ।

AstraZeneca ਬਣ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਫਾਰਮਾ ਕੰਪਨੀ
ਦਵਾਈ ਨਿਰਮਾਤਾ ਐਸਟ੍ਰੇਜ਼ੈਨੇਕਾ ਦੁਨੀਆ ਦੀ ਸਭ ਤੋਂ ਵੱਡੀ ਫਾਰਮਾ ਕੰਪਨੀ ਬਣ ਸਕਦੀ ਹੈ, ਕਿਉਂਕਿ ਇਹ ਆਪਣੀ ਵਿਰੋਧੀ ਦਵਾਈ ਬਣਾਉਣ ਵਾਲੀ ਕੰਪਨੀ ਗਿਲੀਅਡ ਨਾਲ ਮਰਜ਼ ਹੋਣ 'ਤੇ ਵਿਚਾਰ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਹੈਲਥ ਕੇਅਰ ਸੈਕਟਰ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੋਵੇਗੀ।

ਭਾਰਤ ਦੀ ਸੀਰਮ ਇੰਸਟੀਚਿਊਟ ਦੇ ਨਾਲ ਸਮਝੌਤਾ
ਭਾਰਤ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ। ਇਹ ਹਰ ਸਾਲ 1.5 ਅਰਬ ਵੈਕਸੀਨ ਤਿਆਰ ਕਰਦੀ ਹੈ ਜਿਨ੍ਹਾਂ ਵਿਚ ਪੋਲੀਓ ਤੋਂ ਲੈ ਕੇ ਮੀਜਲਸ ਤੱਕ ਦੇ ਟੀਕੇ ਸ਼ਾਮਲ ਹਨ। ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਨੇ ਇਸ ਨੂੰ ਭਾਰਤੀ ਕੰਪਨੀ ਨੂੰ ਆਪਣੀ ਕੋਵਿਡ-19 ਵੈਕਸੀਨ ਬਣਾਉਣ ਲਈ ਚੁਣਿਆ ਹੈ। ਪੁਣੇ ਦੀ ਇਸ ਕੰਪਨੀ ਨੇ ਪਹਿਲਾਂ ਕਿਹਾ ਸੀ ਕਿ ਉਹ ਆਖਰੀ ਆਦੇਸ਼ ਮਿਲਣ ਤੋਂ ਪਹਿਲਾਂ ਹੀ ਵੈਕਸੀਨ ਬਣਾਉਣਾ ਸ਼ੁਰੂ ਕਰ ਦੇਵੇਗੀ ਤਾਂ ਜੋ ਜਦ ਤੱਕ ਸਾਰੀਆਂ ਇਜਾਜ਼ਤਾਂ ਮਿਲਣ ਉਦੋ ਤੱਕ ਜ਼ਿਆਦਾ ਗਿਣਤੀ ਵਿਚ ਵੈਕਸੀਨ ਤਿਆਰ ਹੋ ਸਕੇ।


author

Khushdeep Jassi

Content Editor

Related News