ਭਾਰਤੀ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਹੁਣ ਕੀਨੀਆ ਵੀ ਦੇਵੇਗਾ ਵੀਜ਼ਾ ਫ੍ਰੀ ਐਂਟਰੀ

Wednesday, Dec 20, 2023 - 04:00 PM (IST)

ਭਾਰਤੀ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਹੁਣ ਕੀਨੀਆ ਵੀ ਦੇਵੇਗਾ ਵੀਜ਼ਾ ਫ੍ਰੀ ਐਂਟਰੀ

ਇੰਟਰਨੈਸ਼ਨਲ ਡੈਸਕ- ਇਨ੍ਹੀਂ ਦਿਨੀਂ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੀਨੀਆ ਵੀ ਇਸ ਸੂਚੀ ਵਿੱਚ ਇੱਕ ਨਵਾਂ ਨਾਮ ਸ਼ਾਮਲ ਹੋਇਆ ਹੈ। ਕੀਨੀਆ ਨੇ ਇਸ ਹਫ਼ਤੇ ਭਾਰਤੀਆਂ ਸਮੇਤ ਦੁਨੀਆ ਭਰ ਦੇ ਪਾਸਪੋਰਟ ਧਾਰਕਾਂ ਲਈ ਵੀਜ਼ਾ ਲੋੜਾਂ ਨੂੰ ਖ਼ਤਮ ਕਰ ਦਿੱਤਾ ਹੈ। ਅਜਿਹੇ 'ਚ ਭਾਰਤੀ ਅਤੇ ਵਿਦੇਸ਼ੀ ਸੈਲਾਨੀ ਬਿਨਾਂ ਵੀਜ਼ਾ ਕੀਨੀਆ ਦੇ ਮਾਸਾਈ ਮਾਰਾ ਨੈਸ਼ਨਲ ਪਾਰਕ ਦਾ ਦੌਰਾ ਕਰ ਸਕਦੇ ਹਨ।

ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ 12 ਦਸੰਬਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਉਦੇਸ਼ ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਦੇਣਾ ਹੈ, ਇਸ ਲਈ ਕੀਨੀਆ ਦੀ ਸਰਕਾਰ ਨੇ ਦੁਨੀਆ ਭਰ ਦੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜਨਵਰੀ 2024 ਤੋਂ ਕੀਨੀਆ ਜਾਣ ਲਈ ਸੈਲਾਨੀਆਂ ਨੂੰ ਵੀਜ਼ੇ ਦੀ ਲੋੜ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਈਰਾਨ ਨੇ ਆਪਣੇ ਦੇਸ਼ ਆਉਣ ਵਾਲੇ 33 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਦੀ ਸ਼ਰਤ ਖ਼ਤਮ ਕਰ ਦਿੱਤੀ ਸੀ। ਇਨ੍ਹਾਂ 33 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ, ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਨੇ ਭਾਰਤੀ ਸੈਲਾਨੀਆਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਹੈ।

57 ਦੇਸ਼ਾਂ ਵਿੱਚ ਭਾਰਤੀ ਲੋਕਾਂ ਲਈ ਸਹੂਲਤਾਂ

ਹੈਨਲੇ ਐਂਡ ਪਾਰਟਨਰਜ਼ ਦੇ 2023 ਪਾਸਪੋਰਟ ਇੰਡੈਕਸ ਅਨੁਸਾਰ ਭਾਰਤੀ ਹੁਣ 57 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਸ ਵਿੱਚ ਵੀਜ਼ਾ-ਮੁਕਤ ਯਾਤਰਾ, ਵੀਜ਼ਾ-ਆਨ-ਅਰਾਈਵਲ ਸਹੂਲਤ ਅਤੇ ਇਲੈਕਟ੍ਰਾਨਿਕ ਯਾਤਰਾ ਅਧਿਕਾਰ (ਈ.ਟੀ.ਏ) ਵਾਲੀਆਂ ਮੰਜ਼ਿਲਾਂ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-ਆਪਣੇ ਹੀ ਦੇਸ਼ 'ਚ ਘਿਰੇ ਟਰੂਡੋ, ਵੋਟਰਾਂ ਨੇ ਕੀਤੀ ਅਸਤੀਫ਼ੇ ਦੀ ਮੰਗ

ਇਨ੍ਹਾਂ ਦੇਸ਼ਾਂ ਵਿੱਚ ਭਾਰਤੀਆਂ ਲਈ ਵੀਜ਼ਾ ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਸਹੂਲਤ

ਅਲਬਾਨੀਆ, ਬਾਰਬਾਡੋਸ, ਬੋਲੀਵੀਆ, ਬੋਤਸਵਾਨਾ, ਬੁਰੂੰਡੀ, ਭੂਟਾਨ, ਬ੍ਰਿਟਿਸ਼ ਵਰਜਿਨ ਆਈਲੈਂਡਜ਼, ਕੰਬੋਡੀਆ, ਕੇਪ ਵਰਡੇ ਆਈਲੈਂਡਜ਼, ਕੋਮੋਰੋ ਆਈਲੈਂਡਜ਼, ਕੁੱਕ ਆਈਲੈਂਡਜ਼, ਡੋਮਿਨਿਕਾ, ਅਲ ਸੈਲਵਾਡੋਰ, ਇਥੋਪੀਆ, ਫਿਜੀ, ਗੈਬੋਨ, ਗਿਨੀ-ਬਿਸਾਉ, ਗ੍ਰੇਨਾਡਾ, ਇੰਡੋਨੇਸ਼ੀਆ, ਈਰਾਨ, ਜਾਰਡਨ, ਜਮਾਇਕਾ ਤੇ ਹੈਤੀ ਵਿੱਚ ਭਾਰਤੀਆਂ ਨੂੰ ਵਿੱਚ ਵੀਜ਼ਾ ਮੁਕਤ ਆਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਜ਼ਾਕਿਸਤਾਨ, ਲਾਓਸ, ਮੈਡਾਗਾਸਕਰ, ਮਾਲਦੀਵ, ਮਾਰਸ਼ਲ ਟਾਪੂ, ਮੌਰੀਤਾਨੀਆ, ਮਕਾਊ (SAR ਚੀਨ), ਮਾਈਕ੍ਰੋਨੇਸ਼ੀਆ, ਮਾਰੀਸ਼ਸ, ਮੋਂਟਸੇਰਾਟ, ਮੋਜ਼ਾਮਬੀਕ, ਮਿਆਂਮਾਰ, ਨੇਪਾਲ, ਨਿਯੂ, ਓਮਾਨ, ਪਲਾਊ ਟਾਪੂ, ਕਤਰ, ਰਵਾਂਡਾ, ਸਮੋਆ, ਸੇਸ਼ੇਲਸ, ਸੀਅਰਾ ਲਿਓਨ, ਸੇਨੇਗਲ, ਸੋਮਾਲੀਆ, ਸੇਂਟ ਲੂਸੀਆ, ਸ਼੍ਰੀਲੰਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਤਨਜ਼ਾਨੀਆ, ਤਿਮੋਰ-ਲੇਸਟੇ, ਥਾਈਲੈਂਡ, ਟੋਗੋ, ਟੂਵਾਲੂ, ਤ੍ਰਿਨੀਦਾਦ ਅਤੇ ਟੋਬੈਗੋ, ਟਿਊਨੀਸ਼ੀਆ, ਯੂਗਾਂਡਾ, ਵੈਨੂਆਟੂ, ਜ਼ਿੰਬਾਬਵੇ ਵੀ ਭਾਰਤੀਆਂ ਨੂੰ ਇਹ ਸਹੂਲਤ ਪ੍ਰਦਾਨ ਕਰਦੇ ਹਨ। ਰਿਪੋਰਟ ਮੁਤਾਬਕ ਕੁਝ ਹੋਰ ਦੇਸ਼ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਸਕਦੇ ਹਨ। ਵੀਅਤਨਾਮ ਜਲਦੀ ਹੀ ਇਸ ਸੂਚੀ ਵਿੱਚ ਸ਼ਾਮਲ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News