ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ, UK ਮੁੜ ਸ਼ੁਰੂ ਕਰ ਸਕਦੈ ਗ੍ਰੈਜੂਏਟ ਰੂਟ ਵੀਜ਼ਾ!

Friday, Dec 15, 2023 - 10:39 AM (IST)

ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ, UK ਮੁੜ ਸ਼ੁਰੂ ਕਰ ਸਕਦੈ ਗ੍ਰੈਜੂਏਟ ਰੂਟ ਵੀਜ਼ਾ!

ਇੰਟਰਨੈਸ਼ਨਲ ਡੈਸਕ: ਯੂ.ਕੇ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ ਯੂ.ਕੇ ਸਰਕਾਰ ਗ੍ਰੈਜੂਏਟ ਰੂਟ ਵੀਜ਼ਾ ਦੀ ਸਮੀਖਿਆ ਕਰਨ ਲਈ ਤਿਆਰ ਹੈ, ਜਿਸ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਦੋ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਦੇ ਕੰਮ ਕਰਨ ਦੇ ਵਿਕਲਪ ਦੀ ਆਗਿਆ ਮਿਲਦੀ ਹੈ। ਇਸ ਵੀਜ਼ੇ ਦਾ ਐਲਾਨ ਸਤੰਬਰ 2019 ਵਿੱਚ ਕੀਤਾ ਗਿਆ ਸੀ ਅਤੇ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦੁਆਰਾ ਜੁਲਾਈ 2021 ਵਿੱਚ ਲਾਗੂ ਕੀਤਾ ਗਿਆ ਸੀ। ਉਦੋਂ ਤੋਂ ਗ੍ਰੈਜੂਏਟ ਰੂਟ ਵੀਜ਼ਾ ਪ੍ਰਾਪਤ 176,000 ਵਿਦਿਆਰਥੀਆਂ ਵਿੱਚੋਂ 42 ਪ੍ਰਤੀਸ਼ਤ ਭਾਰਤੀ ਨਾਗਰਿਕ ਸਨ, ਜਿਸਦਾ ਮਤਲਬ ਹੈ ਕਿ ਇਸ ਸ਼੍ਰੇਣੀ ਵਿੱਚ ਕਿਸੇ ਵੀ ਬਦਲਾਅ ਦਾ ਭਾਰਤੀਆਂ 'ਤੇ ਮਹੱਤਵਪੂਰਨ ਪ੍ਰਭਾਵ ਪਵੇਗਾ।

ਜਾਣੋ ਗ੍ਰੈਜੂਏਟ ਰੂਟ ਵੀਜ਼ਾ ਬਾਰੇ

ਗ੍ਰੈਜੂਏਟ ਰੂਟ ਵੀਜ਼ਾ ਦੇ ਤਹਿਤ ਯੂ.ਕੇ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਵਿੱਚ ਕੰਮ ਕਰਨ, ਰਹਿਣ ਜਾਂ ਕੰਮ ਦੀ ਭਾਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਇਹ ਅੰਤਰਰਾਸ਼ਟਰੀ ਵਿਦਿਆਰਥੀ ਬ੍ਰਿਟੇਨ ਵਿੱਚ ਦੋ ਸਾਲਾਂ ਤੱਕ ਰਹਿਣ ਲਈ ਅਰਜ਼ੀ ਦੇ ਸਕਦੇ ਹਨ। ਜਦੋਂ ਕਿ ਪੀ.ਐਚ.ਡੀ ਕਰਨ ਵਾਲੇ ਵਿਦਿਆਰਥੀ ਤਿੰਨ ਸਾਲਾਂ ਲਈ ਰਹਿਣ ਲਈ ਅਰਜ਼ੀ ਦੇ ਸਕਦੇ ਹਨ।

ਗ੍ਰਹਿ ਮੰਤਰਾਲੇ ਤੋਂ ਰਸਮੀ ਘੋਸ਼ਣਾ ਦੀ ਉਡੀਕ: MAC

ਇਮੀਗ੍ਰੇਸ਼ਨ ਸਲਾਹਕਾਰ ਕਮੇਟੀ (MAC) ਨੇ ਕਿਹਾ ਕਿ ਉਹ ਗ੍ਰਹਿ ਸਕੱਤਰ ਜੇਮਸ ਕਲੀਵਰਲੇ ਦੁਆਰਾ ਪਿਛਲੇ ਹਫ਼ਤੇ ਸੰਸਦ ਵਿੱਚ ਇੱਕ ਘੋਸ਼ਣਾ ਤੋਂ ਬਾਅਦ ਗ੍ਰਹਿ ਦਫਤਰ ਤੋਂ ਰਸਮੀ ਘੋਸ਼ਣਾ ਦੀ ਉਡੀਕ ਕਰ ਰਹੀ ਹੈ ਕਿ ਗ੍ਰੈਜੂਏਟ ਰੂਟ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਲਈ ਸਮੀਖਿਆ ਕੀਤੀ ਜਾਵੇਗੀ ਅਤੇ ਉੱਚ ਸਿੱਖਿਆ ਦੀ ਗੁਣਵੱਤਾ ਦੀ ਰੱਖਿਆ ਕੀਤੀ ਜਾਵੇਗੀ। ਯੂ.ਕੇ ਵਿੱਚ ਇਹ ਕਮੇਟੀ (MAC) ਯੂ.ਕੇ ਸਰਕਾਰ ਨੂੰ ਆਪਣੀਆਂ ਵੀਜ਼ਾ ਨੀਤੀਆਂ ਬਾਰੇ ਸਲਾਹ ਦਿੰਦੀ ਹੈ।

42 ਫੀਸਦੀ ਭਾਰਤੀ ਵਿਦਿਆਰਥੀਆਂ ਨੂੰ ਗ੍ਰੈਜੂਏਟ ਰੂਟ ਵੀਜ਼ਾ

ਗ੍ਰੈਜੂਏਟ ਰੂਟ ਵੀਜ਼ਾ ਜੁਲਾਈ 2021 ਵਿੱਚ ਤਤਕਾਲੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੁਆਰਾ ਲਾਗੂ ਕੀਤਾ ਗਿਆ ਸੀ। ਇਸ ਦੇ ਤਹਿਤ 176,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਗ੍ਰੈਜੂਏਟ ਰੂਟ ਵੀਜ਼ੇ ਵਿੱਚੋਂ 42 ਪ੍ਰਤੀਸ਼ਤ ਭਾਰਤੀ ਨਾਗਰਿਕ ਹਨ। ਇਸ ਦਾ ਮਤਲਬ ਹੈ ਕਿ ਇਸ ਸ਼੍ਰੇਣੀ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦਾ ਭਾਰਤੀ ਵਿਦਿਆਰਥੀਆਂ 'ਤੇ ਖ਼ਾਸ ਅਸਰ ਪਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਮਲੇਸ਼ੀਆ ਏਅਰਲਾਈਨਜ਼ ਵਲੋਂ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ, ਅੰਮ੍ਰਿਤਸਰ ਉਡਾਣਾਂ ਦੀ ਵਧਾਈ ਗਿਣਤੀ

 MAC ਮੁਖੀ ਨੇ ਕਹੀ ਇਹ ਗੱਲ

ਕਮੇਟੀ ਦੇ ਮੁਖੀ ਪ੍ਰੋਫੈਸਰ ਬ੍ਰਾਇਨ ਬੇਲ ਨੇ ਇੱਕ ਮੀਡੀਆ ਬ੍ਰੀਫਿੰਗ ਨੂੰ ਦੱਸਿਆ,“ਮੈਂ ਇਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਗ੍ਰਹਿ ਦਫਤਰ ਸਾਨੂੰ ਕੀ ਦੇਖਣ ਲਈ ਕਹਿਣ ਜਾ ਰਹੇ ਹਨ। ਪਰ ਉਹਨਾਂ ਕੋਲ ਗ੍ਰੈਜੂਏਟ ਰੂਟ ਵੀਜ਼ਾ ਦੀ ਸਮੀਖਿਆ ਲਈਕਈ ਵਿਕਲਪ ਹਨ। ਤੁਸੀਂ ਕਿਹੜੀ ਯੂਨੀਵਰਸਿਟੀ ਵਿੱਚ ਗਏ ਅਤੇ ਤੁਸੀਂ ਕਿਹੜਾ ਕੋਰਸ ਪੜ੍ਹਿਆ? ਅਸੀਂ ਯਕੀਨੀ ਤੌਰ 'ਤੇ ਸਮੁੱਚੀ ਸਮੀਖਿਆ ਵਿੱਚ ਇਸ ਬਾਰੇ ਵਿਚਾਰ ਕਰਾਂਗੇ। ਆਪਣੀ ਸਾਲਾਨਾ ਰਿਪੋਰਟ ਵਿੱਚ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAC) ਨੇ ਕਿਹਾ ਕਿ ਸਰਕਾਰ ਨੂੰ ਇਹ ਫ਼ੈਸਲਾ ਕਰਨ ਦੀ ਲੋੜ ਹੈ ਕਿ ਗ੍ਰੈਜੂਏਟ ਰੂਟ ਦਾ ਉਦੇਸ਼ ਕੀ ਹੈ।

ਪਰਵਾਸੀ ਵਿਦਿਆਰਥੀ ਸਮੂਹਾਂ ਨੇ ਪ੍ਰਗਟਾਈ ਸੀ ਚਿੰਤਾ 

ਪ੍ਰਵਾਸੀ ਵਿਦਿਆਰਥੀ ਸਮੂਹਾਂ ਨੇ ਪਹਿਲਾਂ ਹੀ ਵੀਜ਼ਾ ਸ਼੍ਰੇਣੀਆਂ ਵਿੱਚ ਅਜਿਹੀ ਵਿਆਪਕ ਸਮੀਖਿਆ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਯੂ.ਕੇ ਨੂੰ ਭਾਰਤੀ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਇੱਕ ਮਹੱਤਵਪੂਰਨ ਟਿਕਾਣਾ ਮੰਨਿਆ ਜਾਂਦਾ ਹੈ। ਯੂ.ਕੇ ਦੇ ਸਾਬਕਾ ਯੂਨੀਵਰਸਿਟੀਆਂ ਮੰਤਰੀ ਲਾਰਡ ਜੋ ਜੌਨਸਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਗ੍ਰੈਜੂਏਟ ਰੂਟ ਵੀਜ਼ਿਆਂ ਦੀ ਸਮੀਖਿਆ ਯੂ.ਕੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਕੰਮ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਚੁੱਕਣ ਦੀ ਬਜਾਏ ਰੂਟ ਵੀਜ਼ਿਆਂ ਦੀ ਕਿਸੇ ਵੀ ਦੁਰਵਰਤੋਂ 'ਤੇ ਕੇਂਦਰਿਤ ਹੋਵੇ। ਇਸ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਲਾਨ ਕੀਤਾ ਹੈ ਕਿ ਸਰਕਾਰ ਹੁਣ ਦੇਸ਼ ਵਿੱਚ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇਗੀ ਅਤੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ (ਖੋਜ ਵਿਦਿਆਰਥੀਆਂ ਨੂੰ ਛੱਡ ਕੇ) ਲਈ ਨਿਰਭਰ ਵੀਜ਼ਾ 'ਤੇ ਪਾਬੰਦੀ ਇੱਕ ਉਪਾਅ ਹੋਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News