ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ ਨੇ ਕੀਤਾ ਵੱਡਾ ਐਲਾਨ
Thursday, Oct 05, 2023 - 10:19 AM (IST)
ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕਾ ਦੀ ਸੁਪਰੀਮ ਕੋਰਟ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਯੂ. ਐੱਸ.ਏ ਸੁਪਰੀਮ ਕੋਰਟ ਨੇ ਵਿਕਲਪਿਕ ਵਿਹਾਰਕ ਸਿਖਲਾਈ (ੳ.ਪੀ.ਟੀ) ਪ੍ਰੋਗਰਾਮ ਨੂੰ ਬਰਕਰਾਰ ਰੱਖਣ ਵਾਲੇ ਹੇਠਲੀ ਅਦਾਲਤ ਦੇ ਫ਼ੈਸਲੇ ਦੀ ਸਮੀਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦੇ ਨਾਲ ਭਾਰਤ ਸਮੇਤ ਹੋਰ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਅਮਰੀਕਾ ਵਿੱਚ ਕੰਮ ਕਰ ਸਕਣਗੇ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ’ਚ ਯਾਤਰੀਆਂ, ਵਿਦਿਆਰਥੀਆਂ ਲਈ ਵੀਜ਼ਾ ਫੀਸ ’ਚ ਵਾਧਾ ਇਸ ਹਫ਼ਤੇ ਤੋਂ ਲਾਗੂ
ਇਹ ਪ੍ਰੋਗਰਾਮ ਭਾਰਤੀ ਵਿਦਿਆਰਥੀਆਂ ਵਿੱਚ ਪ੍ਰਸਿੱਧ ਹੈ। ੳ.ਪੀ.ਟੀ ਪ੍ਰੋਗਰਾਮ ਯੋਗਤਾ ਤੋਂ ਬਾਅਦ ਇੱਕੋ ਇੱਕ ਕੰਮ ਕਰਨ ਦਾ ਮੌਕਾ ਹੈ। ਸਾਲ 2021-22 ਵਿੱਚ 68,188 ਭਾਰਤੀ ਵਿਦਿਆਰਥੀਆਂ ਨੇ ਓ.ਪੀ.ਟੀ ਪ੍ਰੋਗਰਾਮ ਦੀ ਚੋਣ ਕੀਤੀ ਸੀ, ਜਿਸ ਵਿੱਚ (ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ, ਮੈਥ) ਦੇ ਵਿਦਿਆਰਥੀ ਵੀ ਇਸ ਪ੍ਰੋਗਰਾਮ ਤਹਿਤ ਆਉਂਦੇ ਹਨ ਜੋ ਪੜ੍ਹਾਈ ਤੋਂ ਬਾਅਦ ਨੌਕਰੀ ਪ੍ਰਾਪਤ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।