ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ

Sunday, Apr 02, 2023 - 10:16 PM (IST)

ਅਜਬ-ਗਜ਼ਬ : ਜਾਓ ਤੇ ਰੋਮਾਂਸ ਕਰੋ... ਇਸ ਦੇਸ਼ ਨੇ ਛੁੱਟੀਆਂ 'ਚ ਵਿਦਿਆਰਥੀਆਂ ਨੂੰ ਦਿੱਤਾ ਅਨੋਖਾ ਹੋਮਵਰਕ

ਪੇਈਚਿੰਗ (ਇੰਟ) : ਚੀਨ ਆਪਣੀ ਘਟਦੀ ਜਨਮ ਦਰ ਤੋਂ ਚਿੰਤਤ ਹੈ। ਨੌਜਵਾਨ ਆਬਾਦੀ ਵਾਲੇ ਭਾਰਤ ਦੇ ਉਲਟ ਇਸ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਬਜ਼ੁਰਗਾਂ ਦਾ ਹੈ। ਸਰਕਾਰ ਦੇ ਸਿਆਸੀ ਸਲਾਹਕਾਰ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਸੁਝਾਅ ਦੇ ਰਹੇ ਹਨ। ਇਸ ਚਿੰਤਾ ਨੂੰ ਦੂਰ ਕਰਨ ਲਈ ਕਈ ਕਾਲਜਾਂ ਨੇ ਇਕ ਅਨੋਖੀ ਯੋਜਨਾ ਵੀ ਤਿਆਰ ਕੀਤੀ ਹੈ। ਚੀਨ ਦੇ 9 ਕਾਲਜ ਅਜਿਹੇ ਹਨ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਅਪ੍ਰੈਲ 'ਚ ਇਕ ਹਫ਼ਤੇ ਦੀ ਛੁੱਟੀ ਦੌਰਾਨ ਚੀਨ ਦੀ ਡਿੱਗਦੀ ਜਨਮ ਦਰ 'ਤੇ ਕਾਬੂ ਪਾਉਣ ਲਈ ਕਦਮ ਚੁੱਕਣ ਅਤੇ 'ਰੋਮਾਂਸ' ਕਰਨ। 'ਫੈਨ ਮੇਈ ਐਜੂਕੇਸ਼ਨ ਗਰੁੱਪ' ਦੁਆਰਾ ਚਲਾਏ ਜਾ ਰਹੇ ਸਕੂਲਾਂ ਨੇ 23 ਮਾਰਚ ਨੂੰ ਐਲਾਨ ਕੀਤਾ ਸੀ ਕਿ ਉਹ 1 ਤੋਂ 7 ਅਪ੍ਰੈਲ ਤੱਕ ਛੁੱਟੀਆਂ 'ਤੇ ਜਾ ਰਹੇ ਹਨ। ਇਸ ਦੌਰਾਨ ਵਿਦਿਆਰਥੀਆਂ ਨੂੰ ਮਜ਼ੇ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਅੰਡੇਮਾਨ ਨੇੜੇ ਕੋਕੋ ਟਾਪੂ 'ਤੇ ਮਿਆਂਮਾਰ ਵੱਲੋਂ ਨੇਵੀ ਬੇਸ ਦਾ ਨਿਰਮਾਣ ਭਾਰਤ ਲਈ ਖ਼ਤਰੇ ਦੀ ਘੰਟੀ

7 ਦਿਨਾਂ ਦੀ ਇਸ ਛੁੱਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤ ਅਤੇ ਜ਼ਿੰਦਗੀ ਨਾਲ ਪਿਆਰ ਕਰਨ ਦਾ ਆਨੰਦ ਲੈਣਾ ਸਿੱਖਣਾ ਹੈ। ਮਿਆਯਾਂਗ ਫਲਾਇੰਗ ਵੋਕੇਸ਼ਨਲ ਕਾਲਜ ਦੇ ਡਿਪਟੀ ਡੀਨ ਲਿਆਂਗ ਗੁਓਹੁਈ ਨੇ ਇਕ ਬਿਆਨ ਵਿੱਚ ਕਿਹਾ, "ਮੈਨੂੰ ਉਮੀਦ ਹੈ ਕਿ ਵਿਦਿਆਰਥੀ ਹਰੇ ਪਹਾੜਾਂ ਅਤੇ ਪਾਣੀ ਨੂੰ ਦੇਖਣ ਜਾਣਗੇ ਅਤੇ ਬਸੰਤ ਨੂੰ ਮਹਿਸੂਸ ਕਰਨਗੇ।" ਇਹ ਨਾ ਸਿਰਫ਼ ਵਿਦਿਆਰਥੀਆਂ ਦੇ ਅਨੁਭਵ ਨੂੰ ਹੋਰ ਵਧਾਏਗਾ ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਹੋਰ ਵਿਕਸਤ ਕਰੇਗਾ ਤੇ ਕਲਾਸ ’ਚ ਪੜ੍ਹਾਈਆਂ ਜਾਣ ਵਾਲੀਆਂ ਚੀਜ਼ਾਂ ਲਈ ਵੀ ਸਮਝ ਵਧਾਏਗਾ।

ਇਹ ਵੀ ਪੜ੍ਹੋ : ਸੈਲਫੀ ਲੈਂਦਿਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ 'ਚ ਆਉਣ ਨਾਲ ਵਿਦੇਸ਼ੀ ਸੈਲਾਨੀ ਦੀ ਮੌਤ

ਵਿਆਹ ਲਈ ਪਹਿਲਾਂ ਤੋਂ ਹੀ ਉਤਸ਼ਾਹਿਤ ਕਰ ਰਿਹਾ ਚੀਨ

ਚੀਨ 'ਚ ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਦੇਸ਼ 'ਚ ਤੇਜ਼ੀ ਨਾਲ ਡਿੱਗ ਰਹੀ ਜਨਮ ਦਰ ਅਤੇ ਵਿਆਹ ਦਰ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਥਾਨਕ ਕੰਪਨੀਆਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਲੋਕਾਂ ਨੂੰ ਵਿਆਹ 'ਤੇ 30 ਦਿਨਾਂ ਦੀ ਛੁੱਟੀ ਦੇਣ ਵਰਗੇ ਨਵੇਂ ਤਰੀਕੇ ਨਾਲ ਵਿਆਹ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੀਨ ਇਕ ਵਧ ਰਹੇ ਜਨਸੰਖਿਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਚੀਨ ਦੀ ਆਬਾਦੀ 6 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ 2022 'ਚ ਘਟੀ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਕੁਵੈਤ 'ਚ ਭੇਤਭਰੇ ਹਾਲਾਤ ਵਿਚ ਮੌਤ, ਪਿੰਡ 'ਚ ਫੈਲੀ ਸੋਗ ਦੀ ਲਹਿਰ

ਇਸ ਸਾਲ ਸਿਰਫ਼ ਪਿਆਰ ਕਰਨ ਲਈ ਛੁੱਟੀਆਂ

ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਹੋਮਵਰਕ ਵੀ ਦਿੱਤਾ ਗਿਆ ਹੈ, ਜਿਵੇਂ ਡਾਇਰੀ ਲਿਖਣਾ, ਆਪਣੇ ਅੰਦਰ ਹੋਣ ਵਾਲੇ ਵਿਕਾਸ 'ਤੇ ਧਿਆਨ ਰੱਖਦੇ ਰਹਿਣਾ ਅਤੇ ਯਾਤਰਾ ਦੇ ਵੀਡੀਓਜ਼ ਬਣਾਉਣਾ। ਬਿਆਨ 'ਚ ਕਿਹਾ ਗਿਆ ਹੈ ਕਿ 'ਕੈਂਪਸ ਤੋਂ ਬਾਹਰ ਨਿਕਲੋ', ਕੁਦਰਤ ਦੇ ਸੰਪਰਕ ਵਿੱਚ ਜਾਓ ਤੇ ਬਸੰਤ ਦੀ ਸੁੰਦਰਤਾ ਨੂੰ ਆਪਣੇ ਦਿਲ ਤੋਂ ਮਹਿਸੂਸ ਕਰੋ।' ਸਕੂਲ 2019 ਤੋਂ ਹੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬਸੰਤ 'ਚ ਇਕ ਹਫ਼ਤੇ ਦੀ ਛੁੱਟੀ ਦੇ ਰਹੇ ਹਨ। ਛੁੱਟੀਆਂ ਦੌਰਾਨ ਸਭ ਤੋਂ ਜ਼ਿਆਦਾ ਜ਼ੋਰ ਰੋਮਾਂਸ 'ਤੇ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News