ਰੂਸ ਨੇ ਗਲੋਨਾਸ-ਕੇ ਉਪਗ੍ਰਹਿ ਦਾ ਟਾਲਿਆ ਲਾਂਚ

05/12/2020 11:22:42 AM

ਮਾਸਕੋ- ਰੂਸ ਨੇ ਆਪਣੀ ਤੀਜੀ ਪੀੜ੍ਹੀ ਦੇ ਆਧੁਨਿਕ ਨੈਵੀਗੇਸ਼ਨ ਉਪਗ੍ਰਹਿ ਗਲੋਨਾਸ-ਕੇ ਦੇ ਲਾਂਚ ਨੂੰ ਟਾਲਣ ਦਾ ਐਲਾਨ ਕੀਤਾ ਹੈ। ਹੁਣ ਇਸ ਉਪਗ੍ਰਹਿ ਦਾ ਲਾਂਚ ਪਲੇਸੇਟਕ ਸਪੇਸ ਸੈਂਟਰ ਤੋਂ ਜੂਨ ਦੀ ਬਜਾਏ ਜੁਲਾਈ ਵਿਚ ਲਾਂਚ ਕੀਤਾ ਜਾਵੇਗਾ। ਰੂਸ ਦੇ ਰਾਕੇਟ ਤੇ ਸਪੇਸ ਉਦਯੋਗ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗਲੋਨਾਸ-ਕੇ ਦਾ ਲਾਂਚ ਮਈ ਤੋਂ ਜੂਨ ਤੱਕ ਦੇ ਲਈ ਟਾਲ ਦਿੱਤਾ ਗਿਆ ਸੀ। 

ਸੂਤਰਾਂ ਦੇ ਮੁਤਾਬਕ ਗਲੋਨਾਸ-ਕੇ ਦਾ ਲਾਂਚ ਪਹਿਲਾਂ ਜੂਨ ਵਿਚ ਹੋਣਾ ਸੀ ਪਰ ਹੁਣ ਇਹ ਜੁਲਾਈ ਦੇ ਮੱਧ ਵਿਚ ਹੋਵੇਗਾ। ਲਾਂਚ ਟਾਲੇ ਜਾਣ ਦਾ ਕਾਰਣ ਉਪਗ੍ਰਹਿ ਦੇ ਨਿਰਮਾਣ ਵਿਚ ਦੇਰੀ ਦੱਸਿਆ ਜਾ ਰਿਹਾ ਹੈ। ਰੂਸ ਦੀ ਸਰਕਾਰੀ ਸਪੇਸ ਏਜੰਸੀ ਰੋਸਕੋਸਮੋਸ ਨੇ ਇਸ ਸਬੰਧ ਵਿਚ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਆਧੁਨਿਕ ਨੇਵੀਗੇਸ਼ਨ ਉਪਗ੍ਰਹਿ ਗਲੋਨਾਸ-ਕੇ ਦਾ ਲਾਂਚ ਸੋਯੁਜ-2.1 ਰਾਕੇਟ ਦੇ ਰਾਹੀਂ ਕਰਨ ਦੀ ਯੋਜਨਾ ਹੈ।


Baljit Singh

Content Editor

Related News